ਬਰੈਂਪਟਨ ਤੇ ਮਿਸੀਸਾਗਾ ’ਚ ਕਾਰ ਚੋਰਾਂ ਨੇ ਪੁਲਿਸ ਦੇ ਨੱਕ ’ਚ ਕੀਤਾ ਦਮ

ਇੱਕ ਮਹੀਨੇ ’ਚ ਫਿਰ ਚੋਰੀ ਕੀਤੇ 392 ਵਾਹਨ

Video Ad

ਨਿੱਤ ਦਿਨ ਚੋਰੀ ਹੋ ਰਹੀਆਂ ਨੇ 12-13 ਗੱਡੀਆਂ

ਬਰੈਂਪਟਨ, 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਤੇ ਮਿਸੀਸਾਗਾ ਵਿੱਚ ਕਾਰ ਚੋਰਾਂ ਨੇ ਪੁਲਿਸ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਹਰ ਮਹੀਨੇ ਗੱਡੀ ਚੋਰੀ ਦੀਆਂ 200 ਤੋਂ ਲੈ ਕੇ 400 ਵਾਰਦਾਤਾਂ ਹੋ ਰਹੀਆਂ ਨੇ।
ਇਸ ਦੇ ਚਲਦਿਆਂ ਪਿਛਲੇ ਮਹੀਨੇ 17 ਅਗਸਤ ਤੋਂ 15 ਸਤੰਬਰ ਤੱਕ ਉਨਟਾਰੀਓ ਦੇ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚੋਂ ਲਗਭਗ 392 ਗੱਡੀਆਂ ਤੇ ਮੋਟਰਸਾਈਕਲ ਚੋਰੀ ਹੋ ਗਏ।
ਪੀਲ ਪੁਲਿਸ ਕਰਾਈਮ ਮੈਪਿੰਗ ਡਾਟਾ ਮੁਤਾਬਕ ਬਰੈਂਪਟਨ ਤੇ ਮਿਸੀਸਾਗਾ ਵਿੱਚੋਂ 17 ਅਗਸਤ ਤੋਂ 15 ਸਤੰਬਰ ਤੱਕ ਇੱਕ ਮਹੀਨੇ ਦੇ ਇਸ ਸਮੇਂ ਦੌਰਾਨ ਜਿਹੜੇ 392 ਵਾਹਨ ਚੋਰੀ ਹੋਏ, ਉਨ੍ਹਾਂ ਵਿੱਚ 91 ਟਰੱਕ, 5 ਮੋਟਰਸਾਈਕਲ ਤੇ 296 ਗੱਡੀਆਂ ਸ਼ਾਮਲ ਨੇ।

Video Ad