ਬਰੈਂਪਟਨ ਦੇ ਗੁਰਕਮਲ ਦਿਉਲ ਤੇ ਨਵੀਨ ਦਿਉਲ ਵਿਰੁੱਧ ਹਥਿਆਰ ਰੱਖਣ ਦੇ ਦੋਸ਼

ਗੋਲੀਬਾਰੀ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ ਕੀਤੀ ਕਾਰਵਾਈ

Video Ad

ਬਰੈਂਪਟਨ, 10 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ 5 ਨਵੰਬਰ ਨੂੰ ਹੋਈ ਗੋਲੀਬਾਰੀ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 34 ਸਾਲ ਦੇ ਗੁਰਕਮਲ ਦਿਉਲ ਅਤੇ 31 ਸਾਲ ਦੀ ਨਵੀਨ ਦਿਉਲ ਵਿਰੁਧ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੋਹਾਂ ਕੋਲੋਂ ਦੋ ਭਰੀਆਂ ਹੋਈਆਂ ਪਸਤੌਲਾਂ ਵੀ ਬਰਾਮਦ ਕੀਤੀਆਂ। ਪੁਲਿਸ ਨੇ ਦੱਸਿਆ ਕਿ 5 ਨਵੰਬਰ ਨੂੰ ਬਰੈਂਪਟਨ ਦੇ ਰਸਲ ਕ੍ਰੀਕ ਡਰਾਈਵ ਅਤੇ ਇਨਸਪਾਇਰ ਬੁਲੇਵਾਰਡ ਇਲਾਕੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਮਗਰੋਂ ਮੌਕੇ ’ਤੇ ਪੁੱਜੇ ਅਫ਼ਸਰਾ ਨੂੰ ਕੋਈ ਸ਼ਖਸ ਨਾ ਮਿਲਿਆ।

Video Ad