
27 ਪੁਲਿਸ ਮਹਿਕਮਿਆਂ ਨੇ ਸਾਂਝੇ ਅਪ੍ਰੇਸ਼ਨ ਤਹਿਤ ਕੀਤੀ ਕਾਰਵਾਈ
ਟੋਰਾਂਟੋ, 1 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਉਨਟਾਰੀਓ ਸੂਬੇ ਵਿੱਚ 27 ਪੁਲਿਸ ਮਹਿਕਮਿਆਂ ਨੇ ਸਾਂਝੇ ਅਪ੍ਰੇਸ਼ਨ ਪ੍ਰੋਜੈਕਟ ‘ਮੈਵਰਿਕ’ ਤਹਿਤ ਕਾਰਵਾਈ ਕਰਦਿਆਂ ਬੱਚਿਆਂ ਨੂੰ ਵਰਗਲਾਉਣ ਵਾਲੇ 107 ਲੋਕਾਂ ਵਿਰੁੱਧ ਦੋਸ਼ ਆਇਦ ਕਰ ਦਿੱਤੇ। 255 ਇਨਵੈਸਟੀਗੇਸ਼ਨ ਅਤੇ 168 ਸਰਚ ਵਾਰੰਟ ਮੁਕੰਮਲ ਕਰਦੇ ਹੋਏ ਪੁਲਿਸ ਟੀਮਾਂ ਨੇ ਗ੍ਰਿਫ਼ਤਾਰੀਆਂ ਦੇ ਨਾਲ ਹੀ 1 ਹਜ਼ਾਰ 32 ਯੰਤਰ ਵੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਹਿਰਾਸਤ ਵਿੱਚ ਲਏ ਗਏ 107 ਲੋਕਾਂ ਵਿਰੁੱਧ ਪੁਲਿਸ ਨੇ 428 ਦੋਸ਼ ਆਇਦ ਕੀਤੇ।