ਲਾਲ ਚੈਰੀ ਨੂੰ ਗਠੀਆ ਦੇ ਮਰੀਜ਼ਾਂ, ਐਥਲੀਟ ਦੀ ਰਿਕਵਰੀ ਅਤੇ ਰਾਤ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅਸਰਦਾਰ ਮੰਨਿਆ ਜਾਂਦਾ।

ਹੁਣ ਇੱਕ ਨਵੀਂ ਸਟੱਡੀ ਵਿਚ ਇਸ ਦਾ ਹੈਲਥ ਲਈ ਇੱਕ ਹੋਰ ਵੱਡਾ ਫਾਇਦਾ ਸਾਹਮਣੇ ਆਇਆ ਖੋਜ ਵਿਚ ਪਾਇਆ ਗਿਆ ਕਿ ਚੈਰੀ ਦੇ ਜੂਸ ਨੂੰ ਡਾਈਟ ਦਾ ਹਿੱਸਾ ਬਣਾਉਣ ’ਤੇ ਬਜ਼ੁਰਗਾਂ ਨੂੰ ਸੋਚਣ ਸਮਝਣ ਦੀ ਸਮਰਥਾ ਨੂੰ ਬਣਾਈ ਰੱਖਣ ਅਤੇ ਉਸ ਨੂੰ ਸੁਧਾਰਨ ਵਿਚ ਮਦਦ ਮਿਲਦੀ ਹੈ। ਫੂਡ ਐਂਡ ਫੰਕਸ਼ਲ ਨਾਂ ਦੇ ਜਰਨਲ ਵਿਚ ਛਪੀ ਇਸ ਸਟੱਡੀ ਮੁਤਾਬਕ ਰੋਜ਼ਾਨਾ ਚੈਰੀ ਦਾ ਜੂਸ ਪੀਣਾ ਬਜ਼ੁਰਗਾਂ ਦੀ ਯਾਦਸ਼ਕਤੀ ਨੂੰ ਮਜਬੂਤ ਕਰਦਾ ਹੈ।
ਇਹ ਬਜ਼ੁਰਗ ਅਵਸਥਾ ਵਿਚ ਵੀ ਉਨ੍ਹਾਂ ਦੀ ਇੰਡੀਪੇਂਡੈਂਟ ਅਤੇ ਕੁਆਲਿਟੀ ਲਿਵਿੰਗ ਵਿਚ ਮਦਦ ਕਰਦਾ ਹੈ ਇਸ ਸਟੱਡੀ ਦੀ ਲੀਡ ਆਰਥਰ ਮੁਤਾਬਕ ਖੱਟੀ ਚੈਰੀ ਦੇ ਇਸ ਫਾਇਦੇ ਦਾ ਕੁਨੈਕਸ਼ਨ ਉਸ ਵਿਚ ਮਿਲਣ ਵਾਲੇ ਬਾਇਓਐਕਟਿਵ ਕੰਪਾਊਂਡਸ ਪੋਲੀਫਨੌਨਸ, ਐਬੋਸਾਇਨਿਨ, ਮੈਲਾਨਿਨ ਨਾਲ ਜੁੜਿਆ ਹੋ ਸਕਦਾ ਇਸ ਦੇ ਨਾਲ ਹੀ ਚੈਰੀ ਦੀ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੀ ਸਮਰਥਾ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੀ ਬਲੱਡ ਫਲੋ ਦਾ ਸਿੱਧਾ ਸਬੰਧ ਦਿਮਾਗ ਨਾਲ ਹੁੰਦਾ, ਅਜਿਹੇ ਵਿਚ ਇਸ ਦਾ ਸੰਤੁਲਨ ਬਣਿਆ ਰਹੇ ਤਾਂ ਦਿਮਾਗ ਨੂੰ ਵੀ ਤੰਦਰੁਸਤ ਬਣੇ ਰਹਿਣ ਵਿਚ ਮਦਦ ਮਿਲਦੀ ਹੈ।
