ਭਾਰਤੀ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਨ ’ਤੇ ਤੁਲਿਆ ਚੀਨ

ਦਾਖਲਾ ਦਿੱਤਾ, ਪਰ ਤਿੰਨ ਸਾਲ ਤੋਂ ਨਹੀਂ ਮਿਲਿਆ ਵਾਪਸੀ ਦਾ ਵੀਜ਼ਾ

Video Ad

ਬੀਜਿੰਗ, 14 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਕਾਰਨ ਘਰ ਪਰਤਣ ਲਈ ਮਜਬੂਰ ਹੋਏ 20 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਚੀਨ 3 ਸਾਲ ਤੋਂ ਵਾਪਸੀ ਦਾ ਵੀਜ਼ਾ ਨਹੀਂ ਦੇ ਰਿਹਾ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਮਾਰਚ ਮਹੀਨੇ ਵਿੱਚ ਹੋਈ ਸਹਿਮਤੀ ਦੇ ਬਾਵਜੂਦ ਚੀਨ ਕਈ ਤਰ੍ਹਾਂ ਦੇ ਅੜਿੱਕੇ ਲਾ ਕੇ ਮਾਮਲੇ ਨੂੰ ਲਟਕਾ ਰਿਹਾ ਹੈ।

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ ਦੇ ਆਪਣੇ ਹਮਰੁਤਬਾ ਵਾਂਗ ਈ ਦੀ 25 ਮਾਰਚ ਨੂੰ ਭਾਰਤ ਯਾਤਰਾ ਸਮੇਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਮੁੱਦਾ ਚੁੱਕਿਆ ਸੀ। ਵਾਂਗ ਨੇ ਸਹਿਮਤੀ ਦਿੱਤੀ ਸੀ ਕਿ ਵਿਦਿਆਰਥੀਆਂ ਨੂੰ ਪੜਾਅਬੱਧ ਢੰਗ ਨਾਲ ਵਾਪਸ ਸੱਦਿਆ ਜਾਵੇਗਾ। ਉਸ ਤੋਂ ਬਾਅਦ ਚੀਨ ਨੇ ਭਾਰਤੀ ਅੰਬੈਸੀ ਤੋਂ ਵਿਦਿਆਰਥੀਆਂ ਦੀ ਸੂਚੀ ਮੰਗੀ। ਸੂੁਚੀ ਮਿਲਣ ਬਾਅਦ ਚੀਨ ਨੇ ਉਸ ਨੂੰ ਇਹ ਕਹਿੰਦੇ ਹੋਏ ਵਾਪਸ ਕੀਤਾ ਕਿ ਇਸ ਵਿੱਚ ਉਨ੍ਹਾਂ ਵਿਦਿਆਰਥੀਆਂ ਦੀ ਅਲੱਗ-ਅਲੱਗ ਸੂਚੀ ਦਿੱਤੀ ਜਾਵੇ, ਜਿਨ੍ਹਾਂ ਨੂੰ ਪਹਿਲ ਦੇਣੀ ਚਾਹੀਦੀ ਹੈ।

ਭਾਰਤ ਸਰਕਾਰ ਨੇ ਪਹਿਲੇ, ਦੂਜੇ ਤੀਜੇ ਅਤੇ ਚੌਥੇ ਸਾਲ ਵਾਲੇ ਵਿਦਿਆਰਥੀਆਂ ਦੀਆਂ ਅਲੱਗ-ਅਲੱਗ ਸੂਚੀਆਂ ਦਿੱਤੀਆਂ, ਪਰ ਹੁਣ ਚੀਨ ਇਨ੍ਹਾਂ ਵਿੱਚੋਂ ਸਿਰਫ਼ 1 ਫੀਸਦੀ ਵਿਦਿਆਰਥੀਆਂ ਦੀ ਵਾਪਸੀ ਲਈ ਰਾਜ਼ੀ ਹੋ ਰਿਹਾ ਹੈ। ਭਾਵ ਜੋ ਭਾਰਤੀ ਵਿਦਿਆਰਥੀ 3 ਸਾਲ ਪਹਿਲਾਂ ਚੀਨ ਵਿੱਚ ਪੜ੍ਹਾਈ ਕਰ ਰਹੇ ਸੀ, ਉਨ੍ਹਾਂ ਵਿੱਚੋਂ ਸਿਰਫ਼ 1 ਫੀਸਦੀ ਵਿਦਿਆਰਥੀਆਂ ਦੀ ਵਾਪਸੀ ਸੰਭਵ ਹੈ। ਦਰਅਸਲ, ਕੋਰੋਨਾ ਫੈਲਣ ਮਗਰੋਂ ਚੀਨ ਨੇ 5 ਲੱਖ ਵਿਦੇਸ਼ੀ ਵਿਦਿਆਰਥੀਆਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ ਸੀ। ਹੁਣ ਹੋਰ ਮੁਲਕਾਂ ਦੇ ਵਿਦਿਆਰਥੀਆਂ ਨੂੰ ਵਾਪਸ ਲੈ ਲਿਆ, ਪਰ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਨਹੀਂ ਕਰਵਾ ਰਿਹਾ।

Video Ad