Home ਕਰੋਨਾ ਕੋਰੋਨਾ ਦੀ ਜਨਮ ਭੂਮੀ ਮੰਨੇ ਜਾਂਦੇ ਚੀਨ ਨੇ ਫਿਰ ਚਿੰਤਾ ’ਚ ਪਾਈ ਦੁਨੀਆ

ਕੋਰੋਨਾ ਦੀ ਜਨਮ ਭੂਮੀ ਮੰਨੇ ਜਾਂਦੇ ਚੀਨ ਨੇ ਫਿਰ ਚਿੰਤਾ ’ਚ ਪਾਈ ਦੁਨੀਆ

0
ਕੋਰੋਨਾ ਦੀ ਜਨਮ ਭੂਮੀ ਮੰਨੇ ਜਾਂਦੇ ਚੀਨ ਨੇ ਫਿਰ ਚਿੰਤਾ ’ਚ ਪਾਈ ਦੁਨੀਆ

ਲਗਾਤਾਰ ਚੌਥੇ ਦਿਨ ਮਿਲੇ ਰਿਕਾਰਡ 39 ਹਜ਼ਾਰ ਤੋਂ ਵੱਧ ਨਵੇਂ ਕੇਸ

ਬੀਜਿੰਗ, 27 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੀ ਜਨਮ ਭੂਮੀ ਮੰਨੇ ਜਾਂਦੇ ਚੀਨ ਨੇ ਦੁਨੀਆ ਨੂੰ ਇੱਕ ਵਾਰ ਫਿਰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਦੇਸ਼ ਵਿੱਚ ਲਗਾਤਾਰ ਅੱਜ ਫਿਰ ਚੌਥੇ ਦਿਨ ਰਿਕਾਰਡ 39 ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ। ਇਸ ਕਾਰਨ ਸਾਰੇ ਮੁਲਕ ਚੌਕਸ ਹੋ ਗਏ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਹੋਰ ਦੇਸ਼ਾਂ ਨੂੰ ਜਲਦ ਢੁਕਵੇਂ ਕਦਮ ਚੁੱਕਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਚੀਨ ਵਿੱਚ 26 ਨਵੰਬਰ ਨੂੰ ਕੋਰੋਨਾ ਦੇ ਰਿਕਾਰਡ 39,791 ਨਵੇਂ ਮਾਮਲੇ ਦਰਜ ਕੀਤੇ ਗਏ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਵਿੱਚੋਂ 3,709 ਲੱਛਣ ਸਨ ਅਤੇ 36,082 ਬਿਨ੍ਹਾਂ ਲੱਛਣ ਵਾਲੇ ਸਨ।