‘ਕੈਨੇਡਾ ਵਿਚ ਚੀਨ ਦਾ ਦਖਲ ਬੇਹੱਦ ਗੰਭੀਰ ਘਟਨਾਕ੍ਰਮ’

ਜਸਟਿਨ ਟਰੂਡੋ ਨੇ ਸ਼ੀ ਜਿਨਪਿੰਗ ਨੂੰ ਦਿਤਾ ਉਲਾਮਾ

Video Ad

ਬਾਲੀ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਤਿੰਨ ਸਾਲ ਬਾਅਦ ਹੋਈ ਪਹਿਲੀ ਮੁਲਾਕਾਤ ਦੌਰਾਨ ਕੈਨੇਡਾ ਦੇ ਘਰੇਲੂ ਮਾਮਲਿਆਂ ਵਿਚ ਕਥਿਤ ਚੀਨੀ ਦਖ਼ਲ ਦਾ ਮੁੱਦਾ ਉਠਾਉਂਦਿਆਂ ਪੂਰੇ ਘਟਨਾਕ੍ਰਮ ਨੂੰ ਚਿੰਤਾਜਨਕ ਕਰਾਰ ਦਿਤਾ ਹੈ। ਇੰਡੋਨੇਸ਼ੀਆ ਦੇ ਬਾਲੀ ਟਾਪੂ ’ਤੇ ਜੀ-20 ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਵਿਚਾਲੇ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਜਦੋਂ ਦੋ ਦਿਨ ਪਹਿਲਾਂ ਕੈਨੇਡੀਅਨ ਪੁਲਿਸ ਨੇ ਇਕ ਚੀਨੀ ਜਾਸੂਸ ਕਾਬੂ ਕਰਨ ਦਾ ਦਾਅਵਾ ਕੀਤਾ।

Video Ad