ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ’ਚ ਹੋਈਆਂ ਨਸਲੀ ਟਿੱਪਣੀਆਂ

  • ਪੈਟ੍ਰਿਕ ਬਰਾਊਨ ਦੀ ਪ੍ਰਚਾਰ ਟੀਮ ਨੂੰ ਮਿਲੀ ਨਸਲੀ ਈਮੇਲ
  • ਪਾਰਟੀ ਵੱਲੋਂ ਜਾਂਚ ਸ਼ੁਰੂ

ਔਟਵਾ, 19 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਕੰਜ਼ਰਵੇਟਿਵ ਦੀ ਲੀਡਰਸ਼ਿਪ ਦੌੜ ਵਿੱਚ ਨਸਲੀ ਟਿੱਪਣੀਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਏ।

Video Ad

ਪੈਟ੍ਰਿਕ ਬਰਾਊਨ ਦੀ ਪ੍ਰਚਾਰ ਟੀਮ ਨੇ ਪਾਰਟੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਨੂੰ ਇੱਕ ਨਸਲੀ ਈਮੇਲ ਮਿਲੀ, ਜਿਸ ਵਿੱਚ ਕਾਲੇ ਤੇ ਏਸ਼ੀਅਨ ਲੋਕਾਂ ’ਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਨੇ।

ਹੈਰਾਨੀ ਦੀ ਗੱਲ ਹੈ ਕਿ ਇਹ ਮੇਲ ਪਾਰਟੀ ਦੇ ਹੀ ਇੱਕ ਮੈਂਬਰ ਵੱਲੋਂ ਭੇਜੀ ਗਈ ਐ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Video Ad