ਕੋਰੋਨਾ ਨੇ ਚੀਨ ’ਚ ਫਿਰ ਪੈਦਾ ਕੀਤਾ ਖ਼ੌਫ਼

ਇੱਕ ਸ਼ਹਿਰ ’ਚ ਮਿਲੇ 200 ਤੋਂ ਵੱਧ ਕੇਸ, ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦਾ ਫ਼ਰਮਾਨ

Video Ad

ਬੀਜਿੰਗ, 11 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਚੀਨ ਦੇ ਲੋਕਾਂ ਨੂੰ ਇੱਕ ਵਾਰ ਡਰਾਉਣ ਲੱਗ ਪਿਆ ਹੈ। ਇਸ ਦੇ ਚਲਦਿਆਂ ਚੇਂਗਦੂ ਸ਼ਹਿਰ ਵਿੱਚ 200 ਤੋਂ ਵੱਧ ਕੇਸ ਮਿਲੇ। ਸਰਕਾਰ ਨੇ ਇਸ ’ਤੇ ਉੱਥੋਂ ਦੇ ਲੋਕਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇ ਨਿਰਦੇਸ਼ ਜਾਰੀ ਕਰ ਦਿੱਤੇ।
ਸ਼ਹਿਰ ਦੀ ਸਰਕਾਰ ਨੇ ਇਕ ਨਿਰਦੇਸ਼ ’ਚ ਕਿਹਾ ਕਿ ਵੱਡੇ ਪੈਮਾਨੇ ’ਤੇ ਕੋਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਹ ਵੀਰਵਾਰ ਰਾਤ ਤੋਂ ਸ਼ੁਰੂ ਹੋਈ ਜੋ ਪਾਜ਼ੇਟਿਵ ਮਾਮਲਿਆਂ ਦਾ ਪਤਾ ਲਗਾਉਣ ਲਈ ਐਤਵਾਰ ਤੱਕ ਚੱਲੇਗੀ। ਸਥਾਨਕ ਸਿਹਤ ਅਥਾਰਿਟੀ ਦੇ ਅਨੁਸਾਰ 60 ਲੱਖ ਦੀ ਆਬਾਦੀ ਵਾਲੇ ਪੂਰਬ ਉੱਤਰ ਸ਼ਹਿਰ ਡਾਲਿਆਨ ’ਚ ਵੀਰਵਾਰ ਨੂੰ 100 ਤੋਂ ਜ਼ਿਆਦਾ ਕੋਵਿਡ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਡਾਲਿਆਨ ’ਚ ਤਾਲਾਬੰਦੀ ਮੰਗਲਵਾਰ ਤੋਂ ਸ਼ੁਰੂ ਹੋਈ ਅਤੇ ਹਫ਼ਤੇ ਦੇ ਅੰਤ ਤੱਕ ਸ਼ਹਿਰ ’ਚ ਲੋਕਾਂ ਦੇ ਨਿਕਲਣ ’ਤੇ ਪਾਬੰਦੀ ਰਹੇਗੀ। ਚੀਨ ਦੀ ਰਾਜਧਾਨੀ ਬੀਜਿੰਗ ਕੋਰੋਨਾ ਵਾਇਰਸ ਦੀ ਚਪੇਟ ਤੋਂ ਬਾਹਰ ਹੈ।

Video Ad