ਕੋਰੋਨਾ : ਭਾਰਤ ’ਚ ਕੱਲ੍ਹ ਦੇ ਮੁਕਾਬਲੇ ਵਧਿਆ ਮੌਤਾਂ ਦਾ ਅੰਕੜਾ

ਨਵੀਂ ਦਿੱਲੀ, 21 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੱਲ੍ਹ ਦੇ ਮੁਕਾਬਲੇ ਅੱਜ ਕੋਰੋਨਾ ਕੇਸਾਂ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 406 ਸਾਹਮਣੇ ਆਏ, ਜਦਕਿ ਇਸ ਤੋਂ ਇਕ ਦਿਨ ਪਹਿਲਾਂ 492 ਨਵੇਂ ਕੇਸ ਮਿਲੇ ਸੀ।
ਹਾਲਾਂਕਿ ਮੌਤਾਂ ਦਾ ਅੰਕੜਾ ਕੱਲ੍ਹ ਦੇ ਮੁਕਾਬਲੇ ਅੱਜ ਜ਼ਿਆਦਾ ਹੋ ਗਿਆ। ਬੀਤੇ ਕੱਲ੍ਹ ਜਿੱਥੇ 24 ਘੰਟਿਆਂ ਦੌਰਾਨ ਮਹਾਂਮਾਰੀ ਨਾਲ ਸਿਰਫ਼ 4 ਮੌਤਾਂ ਹੋਈਆਂ ਸਨ, ਉੱਥੇ ਅੱਜ ਇਹ ਅੰਕੜਾ 12 ’ਤੇ ਪੁੱਜ ਗਿਆ। ਹਾਲਾਂਕਿ ਇਸ ਮਹਾਂਮਾਰੀ ਦਾ ਪਹਿਲਾਂ ਜਿੰਨਾ ਨਹੀਂ ਰਿਹਾ, ਪਰ ਇਸ ਬਿਮਾਰੀ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ।

Video Ad
Video Ad