ਆਪਣੇ ਅੰਤਮ ਪਲਾਂ ਵੱਲ ਵਧ ਰਿਹੈ ਕੋਰੋਨਾ

ਵਾਸ਼ਿੰਟਨ, 16 ਸਤੰਬਰ (ਹਮਦਰਦ ਨਿਊਜ ਸਰਵਿਸ) – 2020 ਵਿੱਚ ਲਗਭਗ ਸਾਰੇ ਦੇਸ਼ਾਂ ਵਿੱਚ ਲੌਕਡਾਊਨ ਲਵਾਉਣ ਵਾਲੇ ਕੋਰੋਨਾ ਵਾਇਰਸ ਦਾ ਖੌਫ ਹੁਣ ਘਟਦਾ ਨਜਰ ਆ ਰਿਹਾ ਹੈ, ਕਿਉਂਕਿ ਹੁਣ ਕਿਸੇ ਵੀ ਦੇਸ਼ ਵਿੱਚੋਂ ਇਸ ਮਹਾਂਮਾਰੀ ਦੇ ਰੋਜਾਨਾ ਕੇਸਾਂ ਵਿੱਚ ਵਾਧੇ ਦੀ ਰਿਪੋਰਟ ਸਾਹਮਣੇ ਨਹੀਂ ਆ ਰਹੀ।
ਪਹਿਲਾਂ ਹਰ ਅਖਬਾਰ, ਵੈੱਬਸਾਈਟ ਜਾਂ ਇਲੈਕਟਰੌਨਿਕ ਮੀਡੀਆ ਉੱਤੇ ਇਕ ਖਬਰ ਜਰੂਰ ਕੋਰੋਨਾ ਨਾਲ ਸਬੰਧਤ ਲੱਗੀ ਆਉਂਦੀ ਸੀ, ਪਰ ਹੁਣ ਇਹਨਾਂ ਵਿੱਚ ਕੋਈ ਖਬਰ ਦੇਖਣ ਨੂੰ ਨਹੀਂ ਮਿਲਦੀ। ਉੱਧਰ ਸਰਹੱਦੀ ਤੇ ਕੋਰੋਨਾ ਕਾਰਨ ਲਾਈਆਂ ਗਈਆਂ ਹੋਰ ਬੰਦਸ਼ਾਂ ਵਿੱਚ ਵੀ ਲਗਭਗ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਢਿੱਲ ਦੇ ਦਿੱਤੀ ਐ। ਵੈਕਸੀਨੇਸ਼ਨ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਦਾ ਵੀ ਕੋਈ ਜਿਆਦਾ ਰੌਲਾ ਨਹੀਂ ਰਿਹਾ।

Video Ad
Video Ad