ਚੀਨ `ਚ ਫਿਰ ਕੋਰੋਨਾ ਦੀ ਦਹਿਸ਼ਤ

ਬੀਜਿੰਗ, 11 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਦੀ ਜਨਮਭੂਮੀ ਮੰਨੇ ਜਾਂਦੇ ਚੀਨ ਵਿੱਚ ਇੱਕ ਵਾਰ ਕੋਰੋਨਾ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਨ ਦੀ ਸਰਕਾਰ ਨੇ ਦੇਸ਼ ਦੀ ਰਾਜਧਾਨੀ ਬੀਜਿੰਗ ਵਿੱਚ ਸਿਟੀ ਪਾਰਕ ਨੂੰ ਬੰਦ ਕਰ ਦਿੱਤਾ ਹੈ ਅਤੇ ਹੋਰ ਵੀ ਪਾਬੰਦੀਆਂ ਲਗਾ ਦਿੱਤੀ ਹਨ ।ਤੁਹਾਨੂੰ ਦਸ ਦਈਏ ਕਿ ਇਸ ਤੋਂ ਇਲਾਵਾ ਦੱਖਣੀ ਗੁਆਂਗਜ਼ੂ ਅਤੇ ਪੱਛਮੀ ਮੇਗਾਸਿਟੀ ਚੋਂਗਕਿੰਗ ਵਿੱਚ 50 ਲੱਖ ਤੋਂ ਜ਼ਿਆਦਾ ਲੋਕ ਲੋਕਡਾਉਨ ਵਿੱਚ ਹਨ। ਦੇਸ਼ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 10,729 ਕੇਸ ਦਰਜ ਕੀਤੇ ਗਏ,ਉਨ੍ਹਾਂ ਵਿੱਚ ਲਗਭਗ ਸਾਰੇ ਲੋਕਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ, ਜਦਕਿ ਉਨ੍ਹਾਂ ਦੇ ਵਿੱਚ ਕੋਈ ਵੀ ਲਾਗ ਦਾ ਕੋਈ ਲੱਛਣ ਨਹੀਂ ਸਨ।

Video Ad
Video Ad