ਕੈਨੇਡਾ ਦੇ ਹਵਾਈ ਅੱਡਿਆਂ ’ਤੇ ਕੋਰੋਨਾ ਟੈਸਟਿੰਗ ਮੁੜ ਸ਼ੁਰੂ

ਅਰਾਈਵਕੈਨ ਐਪ ਵਿਚ ਆਈ ਖਰਾਬੀ

Video Ad

ਚਾਰ-ਚਾਰ ਟੀਕੇ ਲਗਵਾਉਣ ਵਾਲਿਆਂ ਨੂੰ ਵੀ ਕੁਆਰਨਟੀਨ ਹੋਣ ਦੇ ਹੁਕਮ

ਟੋਰਾਂਟੋ, 19 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਚਾਰ ਪ੍ਰਮੁੱਖ ਹਵਾਈ ਅੱਡਿਆਂ ’ਤੇ ਕੋਰੋਨਾ ਟੈਸਟਿੰਗ ਮੁੜ ਸ਼ੁਰੂ ਹੋਣ ਦਰਮਿਆਨ ਅਰਾਈਵਕੈਨ ਐਪ ਵਿਚ ਖਰਾਬੀ ਆਉਣ ਦੀ ਰਿਪੋਰਟ ਹੈ ਅਤੇ ਚਾਰ-ਚਾਰ ਟੀਕੇ ਲਗਵਾ ਚੁੱਕੇ ਲੋਕਾਂ ਨੂੰ ਵੀ ਕੁਆਰਨਟੀਨ ਹੋਣ ਦੇ ਹੁਕਮ ਦਿਤੇ ਜਾ ਰਹੇ ਹਨ।
ਨਿਆਗਰਾ ਫ਼ਾਲਜ਼ ਤੋਂ ਐਮ.ਪੀ. ਟੋਨੀ ਬੌਲਡੀਨੈਲੀ ਨੇ ਦੱਸਿਆ ਕਿ ਅਰਾਈਵਕੈਨ ਐਪ ਵਿਚ ਗੜਬੜੀ ਹੋਣ ਦੀਆਂ ਕਈ ਸ਼ਿਕਾਇਤਾਂ ਉਨ੍ਹਾਂ ਕੋਲ ਆ ਚੁੱਕੀਆਂ ਹਨ। ਮਿਸਾਲ ਵਜੋਂ ਉਨਟਾਰੀਓ ਦੇ ਰਿਜਵੇਅ ਕਸਬੇ ਨਾਲ ਸਬੰਧਤ ਡੇਵਿਡ ਕ੍ਰਾਊਚ ਅਮਰੀਕਾ ਦਾ ਗੇੜਾ ਲਾ ਕੇ ਪਰਤਿਆ ਤਾਂ ਉਸ ਨੂੰ ਇਕ ਈਮੇਲ ਆਈ। ਈਮੇਲ ਪੜ੍ਹ ਕੇ ਡੇਵਿਡ ਦੇ ਹੋਸ਼ ਉਡ ਗਏ ਜਿਸ ਵਿਚ ਉਸ ਨੂੰ ਕੁਆਰਨਟੀਨ ਹੋਣ ਦੇ ਹੁਕਮ ਦਿਤੇ ਗਏ ਸਨ।
ਉਧਰ ਡੇਵਿਡ ਚਾਰ ਟੀਕੇ ਲੱਗੇ ਹੋਣ ਦੀ ਦੁਹਾਈ ਦੇ ਰਿਹਾ ਸੀ। ਡੇਵਿਡ ਨੇ ਵੱਖ ਵੱਖ ਤਰੀਕਿਆਂ ਨਾਲ ਸਰਕਾਰ ਤੱਕ ਪਹੁੰਚ ਸਥਾਪਤ ਕਰਨ ਦਾ ਯਤਨ ਕੀਤਾ ਪਰ ਕੋਈ ਫ਼ਾਇਦਾ ਨਾ ਹੋਇਆ।

Video Ad