ਕ੍ਰਿਕਟਰ ਮੁਹੰਮਦ ਸ਼ੰਮੀ ਨੂੰ ਹੋਇਆ ਕੋਰੋਨਾ

ਭਾਰਤ ’ਚ ਮਿਲੇ ਕੋਰੋਨਾ ਦੇ 5664 ਨਵੇਂ ਕੇਸ

Video Ad

ਨਵੀਂ ਦਿੱਲੀ, 18 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦਿਆਂ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਂਮਾਰੀ ਦੇ 5664 ਨਵੇਂ ਕੇਸ ਸਾਹਮਣੇ ਆਏ। ਇਸੇ ਦੌਰਾਨ ਭਾਰਤ ਦੇ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆ ਗਈ।
ਇਸ ਕਾਰਨ ਉਨ੍ਹਾਂ ਨੂੰ ਆਗਾਮੀ ਭਾਰਤ-ਆਸਟਰੇਲੀਆ ਟਵੰਟੀ-20 ਸੀਰੀਜ਼ ਵਿੱਚੋਂ ਬਾਹਰ ਕਰ ਦਿੱਤਾ ਗਿਆ। ਉਹ ਐਸਏਐਸ ਨਗਰ ਮੋਹਾਲੀ ਨਹੀਂ ਪਹੁੰਚ ਸਕੇ, ਜਿੱਥੇ 20 ਸਤੰਬਰ ਨੂੰ ਭਾਰਤ ਆਸਟਰੇਲੀਆ ਦਾ ਮੈਚ ਹੋਣ ਜਾ ਰਿਹਾ ਹੈ।

Video Ad