
ਔਟਵਾ, 16 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ 28ਵੇਂ ਲੈਫਟੀਨੈਂਟ ਗਵਰਨਰ ਡੇਵਿਡ ਓਨਲੇ ਨਹੀਂ ਰਹੇ। 72 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੌਜੂਦਾ ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਸਵੈੱਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਓਨਲੇ ਨੇ ਉਨਟਾਰੀਓ ਦੇ ਲੈਫਟੀਨੈਂਟ ਗਵਰਨਰ ਦੀ ਭੂਮਿਕਾ ਬਾਖੂਬੀ ਨਿਭਾਈ ਸੀ। ਉਹ ਬਹੁਤ ਹੀ ਨੇਕ ਤੇ ਚੰਗੇ ਇਨਸਾਨ ਸਨ।