ਅਮਰੀਕਾ-ਕੈਨੇਡਾ ’ਚ ਦਿਨ-ਦਿਹਾੜੇ ਕਾਰ ਖੋਹਣ ਦੇ ਮਾਮਲੇ ਵਧੇ

ਪੈਨਸਿਲਵੇਨੀਆ ਸੂਬੇ ਵਿਚ ਵਾਪਰੀ ਦਿਲ ਕੰਬਾਊ ਘਟਨਾ

Video Ad

ਮਿਲਟਨ, 23 ਜੂਨ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਿਚ ਕਾਰ ਖੋਹਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜੀ ਹਾਂ, ਬੰਦੂਕ ਦੀ ਨੋਕ ’ਤੇ ਜਾਂ ਹੋਰ ਤਰੀਕਿਆਂ ਨਾਲ ਕਾਰ ਖੋਹਣ ਦੀਆਂ ਵਾਰਦਾਤਾਂ ਨੂੰ 15-15 ਸਾਲ ਦੇ ਅੱਲ੍ਹੜ ਅੰਜਾਮ ਦੇ ਰਹੇ ਹਨ।
ਤਾਜ਼ਾ ਮਾਮਲਾ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਸਾਹਮਣੇ ਆਇਆ ਜਿਥੇ ਇਕ ਗੈਸ ਸਟੇਸ਼ਨ ’ਤੇ ਆਪਣੀ ਗੱਡੀ ਵਿਚ ਤੇਲ ਪਾ ਰਹੇ ਸ਼ਖਸ ਦੀ ਕੁੱਟਮਾਰ ਕਰ ਕੇ ਤਿੰਨ ਲੁਟੇਰੇ ਉਸ ਦੀ ਕਾਰ ਲੈ ਗਏ। ਕੁਝ ਮੀਡੀਆ ਅਦਾਰਿਆਂ ਵੱਲੋਂ ਇਹ ਵਾਰਦਾਤ ਹਾਲਟਨ ਰੀਜਨ ਦੇ ਮਿਲਟਨ ਸ਼ਹਿਰ ਵਿਚ ਵਾਪਰੀ ਦੱਸੀ ਜਾ ਰਹੀ ਹੈ ਪਰ ਅਸਲ ਵਿਚ ਪੈਨਸਿਲਵੇਨੀਆ ਦੀ ਬਕਸ ਕਾਊਂਟੀ ਵਿਚ ਪੈਂਦੇ ਵਾਰਿੰਗਟਨ ਸ਼ਹਿਰ ਨਾਲ ਸਬੰਧਤ ਹੈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਵਿਚ ਤੇਲ ਪਾ ਰਿਹਾ ਸ਼ਖਸ ਬਿਲਕੁਲ ਇਕੱਲਾ ਹੁੰਦਾ ਹੈ ਅਤੇ ਤਿੰਨ ਜਣੇ ਉਸ ਨੂੰ ਘੇਰ ਕੇ ਜੱਫਾ ਪਾ ਲੈਂਦੇ ਹਨ।
ਇਸ ਮਗਰੋਂ ਗੱਡੀ ਦੇ ਮਾਲਕ ਉਪਰ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਵੀ ਵਾਰ ਕੀਤਾ ਜਾਂਦਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

Video Ad