- ਕੰਜ਼ਰਵੇਟਿਵ ਪਾਰਟੀ ਨੇ ਝੂਠ ਬੋਲਣ ਦੇ ਲਾਏ ਦੋਸ਼
- ਐਮਰਜੰਸੀ ਐਕਟ ਮਾਮਲੇ ’ਚ ਵਿਰੋਧੀ ਧਿਰ ਨੇ ਮੰਗਿਆ ਅਸਤੀਫ਼ਾ
ਔਟਵਾ, 15 ਜੂਨ (ਹਮਦਰਦ ਨਿਊਜ਼ ਸਰਵਿਸ) : ਇਸੇ ਸਾਲ ਫਰਵਰੀ ਮਹੀਨੇ ’ਚ ਕੈਨੇਡਾ ਦੀ ਰਾਜਧਾਨੀ ਔਟਵਾ ’ਚ ਡੇਰੇ ਲਾਈ ਬੈਠੇ ਟਰੱਕ ਡਰਾਈਵਰਾਂ ਨੂੰ ਖਦੇੜਨ ਲਈ ਫੈਡਰਲ ਸਰਕਾਰ ਨੇ ਐਮਰਜੰਸੀ ਐਕਟ ਲਾਗੂ ਕਰ ਦਿੱਤਾ ਸੀ।

ਇਸ ਮੁੱਦੇ ’ਤੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਸਿਨੋ ’ਤੇ ਝੂਠ ਬੋਲਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਐ।
ਵੈਕਸੀਨੇਸ਼ਨ ਤੇ ਕੋਰੋਨਾ ਪਾਬੰਦੀਆਂ ਦਾ ਵਿਰੋਧ ਕਰ ਰਹੇ ਟਰੱਕ ਡਰਾਈਵਰਾਂ ਨੇ ਬੀਤੇ ਫਰਵਰੀ ਮਹੀਨੇ ਵਿੱਚ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਡੇਰੇ ਲਾ ਲਏ ਸਨ।
