Home ਪੰਜਾਬ ਪੰਜਾਬ ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਜੈਜ਼ੀ ਬੀ ਨੇ ਕੀਤਾ ਉਹੀ ਕੰਮ

ਪੰਜਾਬ ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਜੈਜ਼ੀ ਬੀ ਨੇ ਕੀਤਾ ਉਹੀ ਕੰਮ

0
ਪੰਜਾਬ ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਜੈਜ਼ੀ ਬੀ ਨੇ ਕੀਤਾ ਉਹੀ ਕੰਮ

ਜੈਜ਼ੀ ਬੀ ਦੇ ਨਾਲ ਤਰਸੇਮ ਜੱਸੜ ਦੀਆਂ ਵੀ ਵੱਧ ਸਕਦੀਆਂ ਨੇ ਮੁਸ਼ਕਲਾਂ

ਕੀ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਸਕਦੇ ਹਨ ਸਖ਼ਤ ਕਦਮ!

ਚੰਡੀਗੜ੍ਹ, 23 ਜਨਵਰੀ (ਸ਼ੇਖਰ ਰਾਏ) :  ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਇੰਨਾ ਦਿਨੀ ਚਰਚਾ ਵਿਚ ਹਨ ਆਪਣੇ ਗਾਈਕੀ ਦੇ ਸਫ਼ਰ ਦੇ 30 ਸਾਲ ਪੂਰੇ ਹੋਣ ‘ਤੇ ਜੈਜ਼ੀ ਬੀ ਵੱਲੋਂ ਆਪਣੀ ਮਿਉਜ਼ਿਕ ਐਲਬਮ ‘ਬੋਰਨ ਰੈੱਡੀ’ ਰਿਲੀਜ਼ ਕੀਤੀ ਗਈ ਹੈ ਜਿਸਦੇ ਇਕ ਇਕ ਕਰਕੇ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ। ਇਸੇ ਐਲਬਮ ਦਾ ਜਦੋਂ ਦੂਜਾ ਗਾਣਾ ‘ਸੂਰਮਾ 2’ ਰਿਲੀਜ਼ ਕੀਤਾ ਗਿਆ ਤਾਂ ਜੈਜ਼ੀ ਬੀ ਦੇ ਗੀਤ ਦੀ ਚਰਚਾ ਵਿਵਾਦਾਂ ਵਿਚ ਬਦਲ ਗਈ ਦਰਅਸਲ ਇਸ ਗਾਣੇ ਵਿਚ ਜੈਜ਼ੀ ਬੀ ਉਹ ਗ਼ਲਤੀ ਕਰ ਗਏ ਜੋ ਉਹਨਾਂ ਨੂੰ ਭਾਰੀ ਵੀ ਪੈ ਸਕਦੀ ਹੈ ਖਾਸ ਗੱਲ ਇਹ ਹੈ ਕਿ ਇਸ ਨਾਲ ਤਰਸੇਮ ਜੱਸੜ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ।
1993 ਵਿਚ ਰਿਲੀਜ਼ ਹੋਈ ਆਪਣੀ ਪਹਿਲੀ ਮਿਉਜ਼ਿਕ ਐਲਬਮ ਘੁੱਗੀਆਂ ਦਾ ਜੋੜਾ- ਦਿ ਕੈਨੇਡੀਅਨ ਸਪਾਈਸ ਤੋਂ ਆਪਣੇ ਮਿਉਜ਼ਿਕਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਸਵਿੰਦਰ ਸਿੰਘ ਬੈਂਸ ਏਕੇਏ ਜੈਜ਼ੀ ਬੀ ਨੇ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਤਿੰਨ ਦਹਾਕੇ ਦੇਖੇ ਹਨ ਅਤੇ ਉਹਨਾਂ ਦਾ ਸਟਾਰਡਮ 30 ਸਾਲ ਦੇ ਇਸ ਸਫਰ ਦੌਰਾਨ ਕਾਇਮ ਰਿਹਾ ਹੈ ਇਹ ਗੱਲ ਆਪਣੇ ਆਪ ਵਿਚ ਸ਼ਲਾਘਾਯੋਗ ਹੈ।
ਜੈਜ਼ੀ ਬੀ ਦੇ ਗਾਣੇ ਹਮੇਸ਼ਾ ਪੰਜਾਬ ਦੇ ਯੂਥ ਉੱਪਰ ਆਪਣਾ ਪ੍ਰਭਾਵ ਛੱਡਦੇ ਆਏ ਹਨ ਇਸਦੇ ਨਾਲ ਨਾਲ ਉਹਨਾਂ ਦਾ ਸਟਾਇਲ ਵੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ।
ਪੰਜਾਬੀ ਕਮਿਉਨਿਟੀ ਦਾ ਅਟੂਟ ਹਿਸਾ ਹਨ ਜੈਜ਼ੀ ਬੀ ਬਾਵਜੂਦ ਇਸਦੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਜਾਣੁ ਜੈਜ਼ੀ ਬੀ ਨੇ ਉਹ ਗਲਤੀ ਕਰ ਦਿੱਤੀ ਜਿਸ ਦੀ ਸ਼ਾਇਦ ਕੋਈ ਉਮੀਦ ਨਹੀਂ ਕਰ ਰਿਹਾ ਸੀ।