Home ਸਿਹਤ ਸ਼ੂਗਰ ਤੇ ਦਿਲ ਦੇ ਰੋਗੀ ਰੋਜ਼ਾਨਾ ਕਰ ਸਕਦੇ ਹਨ ਸੇਬ ਦੀ ਵਰਤੋਂ

ਸ਼ੂਗਰ ਤੇ ਦਿਲ ਦੇ ਰੋਗੀ ਰੋਜ਼ਾਨਾ ਕਰ ਸਕਦੇ ਹਨ ਸੇਬ ਦੀ ਵਰਤੋਂ

0
ਸ਼ੂਗਰ ਤੇ ਦਿਲ ਦੇ ਰੋਗੀ ਰੋਜ਼ਾਨਾ ਕਰ ਸਕਦੇ ਹਨ ਸੇਬ ਦੀ ਵਰਤੋਂ

ਸੇਬ ਵਿਚਲਾ ‘ਫਲੇਵੋਨਾਇਡ’ ਨਾਮਕ ਐਂਟੀ-ਓਕਸੀਡੈਂਟ ਤੱਤ ਬਲੱਡ-ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਹੈ ਇਹ ਕਾਰਬੋਹਾਈਡ੍ਰੇਟਸ ਦੀ ਪਾਚਣ-ਕਿਰਿਆ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਘਟ ਜਾਂਦੀ ਹੈ।
ਸੇਬ ਵਿੱਚ ਰੇਸ਼ੇ ਵੀ ਚੰਗੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਇਹ ਰੇਸ਼ੇ ਦਿਲ ਨੂੰ ਨੁਕਸਾਨ ਪਹੁੰਚਾਉਣ ਵਾਲੇ ‘ਮਾੜੇ ਕੋਲੈਸਟ੍ਰੋਲ’ ਅਤੇ ‘ਚਰਬੀ ਸੈੱਲਾਂ’ ਦੇ ਵਾਧੇ ਨੂੰ ਘਟਾਉਂਦੇ ਹਨ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਇਸ ਤਰ੍ਹਾਂ ਸੇਬ ਦੀ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਸੇਬ ਵਿਚਲੇ ਐਂਟੀ-ਓਕਸੀਡੈਂਟ ਤੱਤ ਸਰੀਰ ਨੂੰ ਕੈਂਸਰ ਵਰਗੇ ਰੋਗ ਖ਼ਾਸ ਤੌਰ ’ਤੇ ਬ੍ਰੈਸਟ ਕੈਂਸਰ, ਫੇਫੜਿਆਂ ਦਾ ਕੈਂਸਰ, ਆਂਦਰਾਂ ਦੇ ਕੈਂਸਰ ਆਦਿ ਤੋਂ ਵੀ ਬਚਾਉਂਦੇ ਹਨ।
ਸੇਬ ਇੱਕ ਗੁਣਾਂ ਨਾਲ ਭਰਪੂਰ ਫਲ ਹੈ। ਇਹ ਕਈ ਬਿਮਾਰੀਆਂ ਨਾਲ ਲੜਨ ਵਿੱਚ ਸਰੀਰ ਦੀ ਸਮਰੱਥਾ ਵਧਾਉਂਦਾ ਹੈ ਇਸ ਦੀਆਂ ਲਗਭਗ ਸੱਤ ਹਜ਼ਾਰ ਕਿਸਮਾਂ ਦੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪੈਦਾਵਾਰ ਹੁੰਦੀ ਹੈ ਸੇਬ ਦੀ ਸਭ ਤੋਂ ਵੱਧ ਪੈਦਾਵਾਰ ਚੀਨ, ਅਮਰੀਕਾ, ਤੁਰਕੀ, ਪੋਲੈਂਡ ਅਤੇ ਇਟਲੀ ਵਿੱਚ ਹੁੰਦੀ ਹੈ ਸੇਬ ਨੂੰ ਫਲ ਅਤੇ ਸਬਜ਼ੀ ਦੋਵਾਂ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ ਸਬਜ਼ੀ ਬਣਾਉਣ ਵਾਸਤੇ ਸੇਬ ਦੀਆਂ ਕੁਝ ਅਲੱਗ ਕਿਸਮਾਂ ਹੁੰਦੀਆਂ ਹਨ ਇਨ੍ਹਾਂ ਕਿਸਮਾਂ ਵਿੱਚ ਮਿਠਾਸ ਘੱਟ ਤੇ ਖਟਾਸ ਵੱਧ ਹੁੰਦੀ ਹੈ ਸੇਬ ਵਿਚਲੇ ਗੁਣਕਾਰੀ ਤੱਤ ਸਰੀਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ ਸੇਬ ਐਂਟੀ-ਓਕਸੀਡੈਂਟ (ਫਲੇਵੋਨਾਇਡ ਤੇ ਪੌਲੀਫਿਨੌਲ) ਤੱਤਾਂ ਨਾਲ ਭਰਪੂਰ ਫਲ ਹੈ ਇਸ ਤੋਂ ਇਲਾਵਾ ਇਸ ਵਿੱਚ ਰੇਸ਼ੇ, ਵਿਟਾਮਿਨ ਸੀ, ਬੀ1, ਬੀ2, ਬੀ6 ਅਤੇ ਖਣਿਜ ਪਦਾਰਥ ਜਿਵੇਂ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਬੋਰੋਨ, ਫਾਸਫੋਰਸ ਅਤੇ ਲੋਹ-ਤੱਤ ਆਦਿ ਵੀ ਮੌਜੂਦ ਹੁੰਦੇ ਹਨ ਵਿਟਾਮਨ ‘ਸੀ’ ਇੱਕ ਕੁਦਰਤੀ ਐਂਟੀ-ਓਕਸੀਡੈਂਟ ਹੈ ਜਿਹੜਾ ਕਿ ਸਰੀਰ ਦੀ ਬਾਹਰਲੇ ਜੀਵਾਣੂਆਂ ਖ਼ਿਲਾਫ਼ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਨੁਕਸਾਨਦਾਇਕ ਕਣਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਦਾ ਹੈ।
ਇਹ ਵਿਟਾਮਿਨ ਤੇ ਖਣਿਜ ਪਦਾਰਥ ਸਰੀਰ ਦੇ ਵਾਧੇ ਤੇ ਵਿਕਾਸ ਲਈ ਕਾਫ਼ੀ ਲਾਹੇਵੰਦ ਹੁੰਦੇ ਹਨ ਪੋਟਾਸ਼ੀਅਮ ਬਲੱਡ-ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਸੇਬ ਵਿਚਲਾ ਬੋਰੋਨ ਨਾਂ ਦਾ ਤੱਤ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਹੱਡੀਆਂ ਨੂੰ ਖੁਰਨ ਤੋਂ ਵੀ ਬਚਾਉਂਦਾ ਹੈ ਸੇਬ ਇੱਕ ਅਜਿਹਾ ਫਲ ਹੈ, ਜਿਸ ਵਿੱਚ ਫੈਟ, ਕੋਲੈਸਟ੍ਰੋਲ ਤੇ ਸੋਡੀਅਮ ਬਿਲਕੁਲ ਨਹੀਂ ਹੁੰਦੇ ਇਸ ਲਈ ਬਲੱਡ-ਪ੍ਰੈਸ਼ਰ, ਸ਼ੂਗਰ ਤੇ ਦਿਲ ਦੇ ਰੋਗੀ ਰੋਜ਼ਾਨਾ ਸੇਬ ਦੀ ਵਰਤੋਂ ਕਰ ਸਕਦੇ ਹਨ ਸੇਬ ਵਿੱਚ ਮੌਜੂਦ ‘ਪੌਲੀਫਿਨੌਲ’ ਨਾਂ ਦੇ ਐਂਟੀ-ਓਕਸੀਡੈਂਟ ਤੱਤ ਨਾੜੀਆਂ ਵਿੱਚ ਚਰਬੀ ਵਾਲੇ ਸੈੱਲਾਂ ਨੂੰ ਜੰਮਣ ਤੋਂ ਰੋਕਦੇ ਹਨ, ਜਿਸ ਕਰਕੇ ਖ਼ੂਨ ਦੇ ਵਹਾਅ ਵਿੱਚ ਕੋਈ ਵਿਘਨ ਨਹੀਂ ਪੈਂਦਾ ਤੇ ਸਰੀਰ ਦਾ ਖ਼ੂਨਤੰਤਰ ਨਿਰੰਤਰ ਚੱਲਦਾ ਰਹਿੰਦਾ ਹੈ।
ਸੇਬ ਨੂੰ ਖਾਣ ਨਾਲ ਦਮੇ ਦਾ ਰੋਗ ਵੀ ਘੱਟ ਜਾਂਦਾ ਹੈ ਬੱਚਿਆਂ ਵਿੱਚ ਸੇਬ ਦੀ ਰੋਜ਼ਾਨਾ ਵਰਤੋਂ ਯਾਦਸ਼ਕਤੀ ਵਿੱਚ ਵੀ ਵਾਧਾ ਕਰਦੀ ਹੈ ਸੇਬ ਦਾ ਲਾਲ ਰੰਗ ‘ਐਂਥੋਸਾਇਨਿਨ’ ਕਰਕੇ ਹੁੰਦਾ ਹੈ, ਜਿਹੜਾ ਕਿ ਸਿਰਫ਼ ਸੇਬ ਦੇ ਛਿਲਕੇ ਵਿੱਚ ਹੀ ਹੁੰਦਾ ਹੈ ਜੇ ਇਹ ਤੱਤ ਘੱਟ ਹੋਵੇ ਤਾਂ ਸੇਬ ਦਾ ਲਾਲ ਰੰਗ ਫਿੱਕਾ ਪੈ ਜਾਂਦਾ ਹੈ ਸੇਬ ਦੇ ਸਾਰੇ ਗੁਣਾਂ ਦਾ ਲਾਭ ਉਠਾਉਣ ਲਈ ਜੂਸ ਤੇ ਮੁਰੱਬਾ ਵਗੈਰਾ ਖਾਣ ਦੀ ਥਾਂ ਸੇਬ ਨੂੰ ਇੱਕ ਫਲ ਦੀ ਤਰ੍ਹਾਂ ਹੀ ਛਿਲਕੇ ਸਮੇਤ ਖਾਣਾ ਚਾਹੀਦਾ ਹੈ, ਕਿਉਂਕਿ ਸੇਬ ਵਿਚਲੇ ਐਂਟੀ-ਓਕਸੀਡੈਂਟ ਵਰਗੇ ਮਹੱਤਵਪੂਰਨ ਤੱਤ ਛਿਲਕੇ ਵਿੱਚ ਹੀ ਹੁੰਦੇ ਹਨ ਰੋਜ਼ਾਨਾ ਇੱਕ ਸੇਬ ਖਾਣ ਨਾਲ ਕਮਰ (ਲੱਕ) ਦੀ ਚਰਬੀ ਵਧਣ ਦੀ ਸੰਭਾਵਨਾ ਕਰੀਬ 21 ਪ੍ਰਤੀਸ਼ਤ ਤੱਕ ਘੱਟ ਹੋ ਜਾਂਦੀ ਹੈ ਸੇਬ ਵਿੱਚ ਵਿਟਾਮਿਨ ਏ ਅਤੇ ਸੀ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਉਹ ਪੌਸ਼ਕ ਤੱਤ ਹਨ, ਜੋ ਸਾਨੂੰ ਸਿਹਤਮੰਦ ਬਣਾਉਂਦੇ ਹਨ ਇਸ ਵਿੱਚ ਪ੍ਰਚੂਰ ਮਾਤਰਾ ਵਿੱਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟਸ ਛੁਪੇ ਹਨ ਲਾਲ ਸੇਬ ਵਿਚ ਤਾਂ ਸੇਬ ਦੀਆਂ ਹੋਰ ਪ੍ਰਜਾਤੀਆਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਐਂਟੀ ਆਕਸੀਡੈਂਟਸ ਹੁੰਦੇ ਹਨ ਇਸ ਕਾਰਨ ਲਾਲ ਸੇਬ ਕੈਂਸਰ, ਮਧੂਮੇਹ, ਦਿਲ ਦੇ ਰੋਗਾਂ ਅਤੇ ਪਾਰਕਿਸਨ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਵਿੱਚ ਬਹੁਤ ਲਾਭਕਾਰੀ ਰਹਿੰਦਾ ਹੈ ਲਾਲ ਸੇਬ ਵਿੱਚ ਮੌਜੂਦ ਫਲੈਵੋਨਾਇਡ ਤੱਤ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ, ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮੱਰਥਾ ਵਧਾਉਂਦਾ ਹੈ।