ਸਿਹਤਮੰਦ ਅੱਖਾਂ ਲਈ ਕਰੋ ਇਹ ਉਪਾਅ

ਵੈਸੇ ਤਾਂ ਅੱਖਾਂ ਦਾ ਧੁੰਦਲਾਪਨ ਬਿਲਕੁਲ ਸਪਸ਼ਟ ਸੰਕੇਤ ਹੈ ਕਿ ਤੁਹਾਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਕੁਝ ਲੋਕ ਧੁੰਦਲੇਪਨ ਨੂੰ ਸਰੀਰ ਦੀ ਕਮਜ਼ੋਰੀ ਨਾਲ ਜੋੜ ਕੇ ਦੇਖਦੇ ਹਨ। ਅੱਖਾਂ ਵੀ ਸਰੀਰ ਦਾ ਅਜਿਹਾ ਅੰਗ ਹਨ, ਜੇ ਇਕ ਵਾਰ ਖ਼ਰਾਬ ਹੋ ਜਾਣ ਤਾਂ ਇਨ੍ਹਾਂ ਨੂੰ ਦੁਬਾਰਾ ਠੀਕ ਕਰਨਾ ਬਹੁਤ ਔਖਾ ਹੁੰਦਾ ਹੈ। ਫਿਰ ਇਕ ਹੀ ਜ਼ਰੀਆ ਹੁੰਦਾ ਹੈ, ਉਹ ਹੈ ‘ਆਈ ਟਰਾਂਸਪਲਾਂਟ’, ਜਿਸ ਲਈ ਡੋਨਰ ਦਾ ਮਿਲਣਾ ਤੇ ਖ਼ਰਚਾ ਚੁੱਕਣਾ ਸੌਖੀ ਗੱਲ ਨਹੀਂ ਹੈ। ਆਓ, ਜਾਣਦੇ ਹਾਂ ਕੁਝ ਅਜਿਹੇ ਹੀ ਲੱਛਣਾ ਬਾਰੇ, ਜੇ ਅਜਿਹੇ ਲੱਛਣ ਦਿਸਣ ਤਾਂ ਤੁਰੰਤ ਅੱਖਾਂ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਵੈਸੇ ਤਾਂ ਅੱਖਾਂ ਦਾ ਧੁੰਦਲਾਪਨ ਬਿਲਕੁਲ ਸਪਸ਼ਟ ਸੰਕੇਤ ਹੈ ਕਿ ਤੁਹਾਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਕੁਝ ਲੋਕ ਧੁੰਦਲੇਪਨ ਨੂੰ ਸਰੀਰ ਦੀ ਕਮਜ਼ੋਰੀ ਨਾਲ ਜੋੜ ਕੇ ਦੇਖਦੇ ਹਨ। ਇਸ ਲਈ ਉਹ ਇੰਤਜ਼ਾਰ ਕਰਦੇ ਰਹਿੰਦੇ ਹਨ ਤੇ ਘਰੇਲੂ ਉੁਪਾਅ ਕਰਦੇ ਰਹਿੰਦੇ ਹਨ।

Video Ad

ਇਹ ਗੱਲ ਵੀ ਸਹੀ ਹੈ ਕਿ ਸਰੀਰਕ ਕਮਜ਼ੋਰੀ ਤੇ ਐਨਰਜੀ ਦੀ ਘਾਟ ਅੱਖਾਂ ਦੇ ਧੁੰਦਲੇਪਨ ਦਾ ਕਾਰਨ ਬਣ ਸਕਦੀ ਹੈ ਪਰ ਇਹ ਸਮੱਸਿਆ ਕਿਸੇ ਵੀ ਬਿਮਾਰੀ ਦਾ ਸੰਕੇਤ ਹੋ ਸਕਦੀ ਹੈ, ਜੋ ਸਮੇਂ ਨਾਲ ਅੱਖਾਂ ਦੀ ਰੈਟੀਨਾ ਨੂੰ ਖ਼ਤਮ ਕਰ ਸਕਦੀ ਹੈ। ਇਸ ਲਈ ਤੁਹਾਨੂੰ ਕਈ ਦਿਨ ਜਾਂ ਹਫ਼ਤੇ ਤਕ ਲਗਾਤਾਰ ਧੁੰਦਲਾ ਦਿਖਾਈ ਦੇਣ ਦੀ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਸਿਰਦਰਦ ਭਾਵੇਂ ਤੁਹਾਨੂੰ ਸਿਰ ਤੇ ਮੱਥੇ ਦੇ ਹਿੱਸੇ ’ਚ ਮਹਿਸੂਸ ਹੁੰਦਾ ਹੈ ਪਰ ਇਸ ਦਾ ਕਾਰਨ ਅੱਖਾਂ ਦੀ ਸਮੱਸਿਆ ਵੀ ਹੋ ਸਕਦੀ ਹੈ। ਜਦੋਂ ਤੁਹਾਡੀਆਂ ਅੱਖਾਂ ’ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਚੀਜ਼ਾਂ ’ਤੇ ਫੋਕਸ ਕੇਂਦਰਿਤ ਕਰਨ ਵਾਲੀਆਂ ਮਸਲਜ਼ ’ਤੇ ਵਾਧੂ ਦਬਾਅ ਵੱਧ ਜਾਂਦਾ ਹੈ ਜਿਸ ਕਾਰਨ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਇਹ ਕੋਸ਼ਿਕਾਵਾਂ ਸਿੱਧੀਆਂ ਤੁਹਾਡੇ ਦਿਮਾਗ਼ ਨਾਲ ਜੁੜੀਆਂ ਹੁੰਦੀਆਂ ਹਨ, ਇਸ ਲਈ ਸਿਰ ’ਚ ਤੁਹਾਨੂੰ ਦਰਦ ਮਹਿਸੂਸ ਹੁੰਦਾ ਹੈ। ਅਕਸਰ ਅਜਿਹੇ ਲੋਕਾਂ ਨੂੰ ਸਿਰਦਰਦ ਦੀ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਉਹ ਬਹੁਤ ਜ਼ਿਆਦਾ ਧਿਆਨ ਲਗਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਲਗਾਤਾਰ ਸਿਰਦਰਦ ਦੀ ਸਮੱਸਿਆ ਹੋਣ ’ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇ ਤੁਹਾਨੂੰ ਕੁਝ ਦਿਨਾਂ ਤੋਂ ਅਜਿਹਾ ਮਹਿਸੂਸ ਹੋਣ ਲੱਗੇ ਕਿ ਕੋਈ ਅਪਾਰਦਰਸ਼ੀ ਹੱਥ ਤੁਹਾਡੀਆਂ ਅੱਖਾਂ ਨੂੰ ਦਬਾ ਰਿਹਾ ਹੈ ਤਾਂ ਇਹ ਅੱਖਾਂ ਦੀ ਬਿਮਾਰੀ ‘ਗਲੂਕੋਮਾ’ ਦਾ ਸੰਕੇਤ ਹੋ ਸਕਦਾ ਹੈ। ਗਲੂਕੋਮਾ ਦੀ ਸ਼ੁਰੂਆਤ ਹੋਣ ’ਤੇ ਵਿਅਕਤੀ ਨੂੰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ’ਤੇ ਦਬਾਅ ਮਹਿਸੂਸ ਹੁੰਦਾ ਹੈ। ਅਜਿਹਾ ਹੋਣ ’ਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਲਕਿ ਗਲੂਕੋਮਾ ਦਾ ਇਲਾਜ ਆਸਾਨੀ ਨਾਲ ਮੁਹੱਈਆ ਹੈ। ਜੇ ਤੁਸੀਂ ਇਸ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕਰੋਗੇ ਤਾਂ ਗਲੂਕੋਮਾ ਤੁਹਾਡੀਆਂ ਅੱਖਾਂ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਲਈ ਅਜਿਹੇ ਲੱਛਣ ਮਹਿਸੂਸ ਹੋਣ ’ਤੇ ਬਿਨਾਂ ਦੇਰੀ ਅੱਖਾਂ ਦੇ ਮਾਹਿਰ ਡਾਕਟਰ ਨੂੰ ਮਿਲੋ। ਆਮ ਤੌਰ ’ਤੇ ਜ਼ਿਆਦਾ ਹਨੇਰਾ ਹੋਣ ’ਤੇ ਅੱਖਾਂ ਲਈ ਵੀ ਦੇਖਣਾ ਔਖਾ ਹੁੰਦਾ ਹੈ ਪਰ ਜੇ ਸ਼ਾਮ ਸਮੇਂ ਜਾਣੀ ਹਲਕੀ ਰੋਸ਼ਨੀ ਹੋਣ ਦੇ ਬਾਵਜੂਦ ਚੀਜ਼ਾਂ ਸਾਫ਼ ਦਿਖਾਈ ਨਾ ਦੇਣ ਤਾਂ ਵੀ ਇਹ ਅੱਖਾਂ ਨਾਲ ਜੁੜੇ ਰੋਗ ਦਾ ਸੰਕੇਤ ਹੈ। ਇਸ ਰੋਗ ਨੂੰ ਰਤੌਂਧੀ ਜਾਂ ਅੰਧਰਾਤਾ ਵੀ ਕਹਿੰਦੇ ਹਨ। ਅੱਖਾਂ ’ਚ ਅਜਿਹੀ ਸਮੱਸਿਆ ਕਈ ਕਾਰਨਾਂ ਨਾਲ ਹੋ ਸਕਦੀ ਹੈ, ਜਿਵੇਂ ਸਰੀਰ ’ਚ ਵਿਟਾਮਿਨ-ਏ ਦੀ ਕਮੀ ਤੇ ਮੋਤੀਆਬਿੰਦ ਆਦਿ। ਇਸ ਲਈ ਅਜਿਹੇ ਲੱਛਣ ਦਿਸਣ ’ਤੇ ਤੁਰੰਤ ਅੱਖਾਂ ਦੇ ਡਾਕਟਰ ਨੂੰ ਮਿਲੋ। ਅਚਾਨਕ ਅੱਖਾਂ ’ਤੇ ਤੇਜ਼ ਰੋਸ਼ਨੀ ਪੈਣ ’ਤੇ ਅੱਖਾਂ ਦਾ ਬੰਦ ਹੋਣਾ ਸੁਭਾਵਿਕ ਹੈ ਪਰ ਆਮ ਹਾਲਤ ’ਚ ਕੁਝ ਸਕਿੰਟਾਂ ਤੋਂ ਬਾਅਦ ਤੁਹਾਨੂੰ ਹੌਲੀ-ਹੌਲੀ ਦਿਸਣਾ ਸ਼ੁਰੂ ਹੋ ਜਾਂਦਾ ਹੈ, ਜਦੋਂਕਿ ਲਾਈਟ ਸੈਂਸਟੀਵਿਟੀ ਨਾਲ ਜੂਝ ਰਹੇ ਲੋਕਾਂ ਲਈ ਤੇਜ਼ ਰੋਸ਼ਨੀ ਨੂੰ ਬਰਦਾਸ਼ਤ ਕਰਨਾ ਬਿਲਕੁਲ ਔਖਾ ਹੁੰਦਾ ਹੈ। ਅੱਖਾਂ ਦੇ ਮਾਹਿਰ ਇਸ ਨੂੰ ‘ਫੋਟੋਫੋਬੀਆ’ ਕਹਿੰਦੇ ਹਨ। ਅਜਿਹੇ ਲੋਕਾਂ ਨੂੰ ਤੇਜ਼ ਰੋਸ਼ਨੀ ’ਚ ਜਾਂਦਿਆਂ ਹੀ ਅੱਖਾਂ ਬੰਦ ਕਰਨੀਆਂ ਪੈਂਦੀਆਂ ਹਨ ਤੇ ਕਈ ਵਾਰ ਉਨ੍ਹਾਂ ਨੂੰ ਚੱਕਰ ਆਉਣਾ, ਸਿਰਦਰਦ, ਉਲਟੀਆਂ ਜਿਹੇ ਲੱਛਣ ਵੀ ਸ਼ੁਰੂ ਹੋ ਜਾਂਦੇ ਹਨ। ਲਾਈਟ ਸੈਂਸਟੀਵਿਟੀ ਦਾ ਕਾਰਨ ਅੱਖਾਂ ਦੀ ਕੋਈ ਇਨਫੈਕਸ਼ਨ ਜਾਂ ਰੋਗ ਹੋ ਸਕਦਾ ਹੈ, ਇਸ ਲਈ ਬਿਨਾਂ ਦੇਰੀ ਡਾਕਟਰ ਕੋਲੋਂ ਜਾਂਚ ਕਰਵਾਓ ਤੇ ਖ਼ਤਰੇ ਤੋਂ ਦੂਰ ਰਹੋ।

Video Ad