- ਕੈਪੀਟਲ ਹਿਲ ’ਤੇ ਹਮਲੇ ਦੀ ਅਣਦੇਖੀ ਵੀਡੀਓ ਆਈ ਸਾਹਮਣੇ
- ਪਾਰਲੀਮਾਨੀ ਕਮੇਟੀ ਨੇ ਦਰਜ ਕੀਤੇ ਕਈ ਸ਼ਖਸੀਅਤਾਂ ਦੇ ਬਿਆਨ
ਵਾਸ਼ਿੰਗਟਨ, 10 ਜੂਨ (ਵਿਸ਼ੇਸ਼ ਪ੍ਰਤੀਨਿਧ) : ਜੋਅ ਬਾਇਡਨ ਵੱਲੋਂ ਅਮਰੀਕੇ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਤਖ਼ਤਾ ਪਲਟਣ ਲਈ ਡੌਨਲਡ ਟਰੰਪ ਨੇ ਸਾਜ਼ਿਸ਼ ਘੜੀ ਅਤੇ ਆਪਣੇ ਹਮਾਇਤੀਆਂ ਤੋਂ ਅਮਰੀਕਾ ਦੀ ਸੰਸਦ ਉਪਰ ਹਮਲਾ ਕਰਵਾਇਆ।

ਡੌਨਲਡ ਟਰੰਪ 2020 ਦੇ ਚੋਣਾਂ ਨਤੀਜਿਆਂ ਤੋਂ ਬੇਹੱਦ ਨਾਖੁਸ਼ ਸਨ ਅਤੇ ਕਿਸੇ ਵੀ ਤਰੀਕੇ ਸੱਤਾ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਸਨ।
ਇਹ ਹੈਰਾਨਕੁੰਨ ਦਾਅਵਾ 6 ਜਨਵਰੀ 2021 ਨੂੰ ਕੈਪੀਟਲ ਹਿਲ ਉਪਰ ਹੋਏ ਹਮਲੇ ਦੀ ਪੜਤਾਲ ਕਰ ਰਹੀ ਕਮੇਟੀ ਨੇ ਵੀਰਵਾਰ ਦੇਰ ਤੱਕ ਹੋਈ ਸੁਣਵਾਈ ਦੌਰਾਨ ਕੀਤਾ।
ਇਸ ਮੌਕੇ 12 ਮਿੰਟ ਦੀ ਅਜਿਹੀ ਵੀਡੀਓ ਪੇਸ਼ ਕੀਤੀ ਗਈ ਜੋ ਹੁਣ ਤੱਕ ਕਿਸੇ ਨੇ ਨਹੀਂ ਦੇਖੀ।
