
ਨਾਰੀਅਲ ’ਚ ਵਿਟਾਮਿਨ-ਏ, ਬੀ ਅਤੇ ਸੀ ਦੇ ਨਾਲ-ਨਾਲ ਪ੍ਰੋਟੀਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ ਅਤੇ ਲੋਹ ਪਦਾਰਥ ਪਾਏ ਜਾਂਦੇ ਹਨ, ਜੋ ਸਰੀਰ ਦੇ ਵਿਕਾਸ ਲਈ ਕਾਰਗਰ ਮੰਨੇ ਜਾਂਦੇ ਹਨ। ਗਰਮੀਆਂ ’ਚ ਨਾਰੀਅਲ ਦਾ ਪਾਣੀ ਪੀਣ ਨਾਲ ਸਿਹਤ ਨੂੰ ਬਹੁਤ ਰਾਹਤ ਮਿਲਦੀ ਹੈ। ਨਾਰੀਅਲ ਕਿਡਨੀ ਨਾਲ ਸਬੰਧਤ ਰੋਗਾਂ ’ਚ ਦਵਾਈ ਵਾਂਗ ਅਸਰ ਕਰਦਾ ਹੈ ਅਤੇ ਪਾਚਨ ਪ੍ਰਕਿਰਿਆ ਨੂੰ ਵੀ ਦਰੁਸਤ ਰੱਖਣ ’ਚ ਸਹਾਇਕ ਹੁੰਦਾ ਹੈ। ਹਰੇ ਨਾਰੀਅਲ ਦਾ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਣ ’ਚ ਮਦਦ ਕਰਦਾ ਹੈ। ਸਰੀਰ ’ਚ ਕਈ ਵਾਰ ਪਾਣੀ ਦੀ ਕਮੀ ਹੋਣ ਨਾਲ ਦਸਤ, ਉਲਟੀ, ਸਿਰ ਦਰਦ, ਅੱਖਾਂ ’ਚ ਸੋਜ ਵਰਗੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ ’ਚ ਨਾਰੀਅਲ ਦਾ ਪਾਣੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੰਾ ਹੈੈ।
ਸਰੀਰ ’ਚ ਪਾਣੀ ਦੀ ਕਮੀ ਹੋਣ ’ਤੇ ਮਹਿਸੂਸ ਹੋਣ ਵਾਲੀ ਕਮਜ਼ੋਰੀ, ਥਕਾਵਟ, ਚੱਕਰ ਆਉਣ ਵਾਲੀਆਂ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।ਥਾਇਰਾਇਡ ਦੇ ਮਰੀਜ਼ਾਂ ਨੂੰ ਦਿਨ ’ਚ 3 ਵਾਰ ਕੱਚੇ ਨਾਰੀਅਲ ਦਾ ਸੇਵਨ ਕਰਨਾ ਚਾਹੀਦਾ ਹੈ। ਨਾਰੀਅਲ ਦਾ ਸੇਵਨ ਕਰਨ ਨਾਲ ਥਾਇਰਾਇਡ ਠੀਕ ਹੋਣ ਲੱਗਦਾ ਹੈ ਅਤੇ ਕੁਝ ਸਮੇਂ ਬਾਅਦ ਤੁਸੀਂ ਇਸ ਬੀਮਾਰੀ ਤੋਂ ਮੁਕਤ ਹੋ ਜਾਵੋਗੇ। ਚਿਹਰੇ ’ਤੇ ਰੁੱਖਾਪਨ ਹੋਣ ’ਤੇ ਨਾਰੀਅਲ ਦੇ ਪਾਣੀ ਨੂੰ ਰੂੰ ਦੇ ਫਹੇ ਨਾਲ ਚਿਹਰੇ ’ਤੇ ਸਵੇਰੇ-ਸ਼ਾਮ ਲਗਾਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਰੁੱਖੇਪਨ ਦੀ ਸਮੱਸਿਆ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਅਤੇ ਤੁਹਾਡਾ ਚਿਹਰਾ ਕੋਮਲ ਹੋ ਜਾਵੇਗਾ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਕਰਨ ਲਈ ਨਾਰੀਅਲ ਦੇ ਪਾਣੀ ਦਾ ਰੋਜ਼ਾਨਾਂ ਸੇਵਨ ਕਰਨਾ ਚਾਹੀਦਾ ਹੈ।
ਚਿਹਰੇ ’ਤੇ ਛਾਈਆਂ ਹੋਣ ਦੀ ਸਥਿਤੀ ’ਚ ਕੱਚੇ ਨਾਰੀਅਲ ਦੀ ਗਿਰੀ ਦਾ ਸੇਵਨ ਨਿਯਮਤ ਕਰੋ। ਤੁਲਸੀ ਦੇ ਪੱਤਿਆਂ ਦਾ ਰਸ, ਨਾਰੀਅਲ ਦਾ ਪਾਣੀ ਅਤੇ ਗਿਰੀ ਪੀਸ ਕੇ ਇਕ ਲੇਪ ਤਿਆਰ ਕਰ ਲਵੋ। ਤਿਆਰ ਕੀਤੇ ਇਸ ਲੇਪ ਦੀ ਵਰਤੋਂ ਚਿਹਰੇ ’ਤੇ ਕਰਨ ਨਾਲ ਛਾਈਆਂ ਦੂਰ ਹੋ ਜਾਂਦੀਆਂ ਹਨ। ਸਰੀਰ ’ਚ ਪਾਣੀ ਦੀ ਕਮੀ ਹੋਣ ’ਤੇ ਤੁਹਾਨੂੰ ਡਾਇਰਿਆ ਅਤੇ ਦਸਤ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਇਹ ਸਮੱਸਿਆ ਹੋ ਵੀ ਗਈ ਹੈ ਤਾਂ ਵੀ ਤੁਸੀਂ ਨਾਰੀਅਲ ਦਾ ਸੇਵਨ ਕਰੋ। ਇਸ ਨਾਲ ਸਰੀਰ ’ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ। ਨਾਰੀਅਲ ਦਾ ਪਾਣੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਕੱਦ ਲੰਮਾ ਹੁੰਦਾ ਹੈ। ਨਾਰੀਅਲ ਦਾ ਪਾਣੀ ਪੀਣ ਨਾਲ ਦਿਲ ਕਾਬੂ ’ਚ ਰਹਿੰਦਾ ਹੈ। ਦਿਲ ਤੋਂ ਇਲਾਵਾ ਨਾਰੀਅਲ ਦਾ ਪਾਣੀ ਬਲੱਡ ਸ਼ੂਗਰ, ਟ੍ਰਾਈਗਲਾਈਸਰਾਈਡ ਅਤੇ ਵੱਧ ਰਹੇ ਕੈਲੇਸਟ੍ਰੋਲ ਦੇ ਪੱਧਰ ਨੂੰ ਕਾਬੂ ਕਰਨ ਦਾ ਕੰਮ ਕਰਦਾ ਹੈ।