Home ਕਾਰੋਬਾਰ ਉਨਟਾਰੀਓ ’ਚ ਫੜੀ ਗਈ 1.3 ਮਿਲੀਅਨ ਡਾਲਰ ਦੀ ਡਰੱਗ

ਉਨਟਾਰੀਓ ’ਚ ਫੜੀ ਗਈ 1.3 ਮਿਲੀਅਨ ਡਾਲਰ ਦੀ ਡਰੱਗ

0
ਉਨਟਾਰੀਓ ’ਚ ਫੜੀ ਗਈ 1.3 ਮਿਲੀਅਨ ਡਾਲਰ ਦੀ ਡਰੱਗ

ਪ੍ਰੋਜੈਕਟ ਮੋਨਾਰਕ ਅਧੀਨ 22 ਲੋਕਾਂ ਨੂੰ ਕੀਤਾ ਗ੍ਰਿਫਤਾਰ

ਟੋਰਾਂਟੋ, 11 ਅਗਸਤ (ਤਰਨਜੀਤ ਕੌਰ ਘੁੰਮਣ) : ਓਨਟਾਰੀਓ ਵਿੱਚ ਯਾਰਕ ਰਿਜਨਲ ਪੁਲਿਸ ਨੂੰ ਵੱਡੀ ਕਾਮਯਾਬੀ ਬਰਾਮਦ ਹੋਈ ਹੈ । ਯਾਰਕ ਰਿਜਨਲਪੁਲਿਸ ਨੇ ਪ੍ਰੋਜੈਕਟ ਮੋਨਾਰਕ ਦੇ ਅਧੀਨ ਵੱਡੇ ਪਧਰ ਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 22 ਲੋਕਾਂ ਨੂੰ ਗ੍ਰਿਫਤਾਰ ਕਰਦਿਆਂ ਇਹਨਾਂ ਤੇ 400 ਦੋਸ਼ ਆਇਦ ਕੀਤੇ ਗਏ ਹਨ। ਇਹੀ ਨਹੀਂ ਇਹਨਾਂ ਕੋਲੋਂ 1.3 ਮਿਲੀਅਨ ਡਾਲਰ ਦਾ ਨਸ਼ਾ ਵੀ ਬਰਾਮਦ ਹੋਇਆ ਹੈ।
ਅਸਲ ਵਿੱਚ ਯਾਰਕ ਰਿਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਕਤੂਬਰ 2021 ਵਿੱਚ ਅਫਸਰਾਂ ਵੱਲੋਂ ੲÇੱਕ ਵਿਅਕਤੀ ਨੂੰ ਇਸ ਅਧਾਰ ਤੇ ਪੁੱਛਗਿੱਛ ਕੀਤੀ ਗਈ ਸੀ ਕਿ ਉਹ ਨਸ਼ੇ ਦੀ ਤਸਕਰੀ ਕਰਦਾ ਹੈ।
ਪੁਲਿਸ ਰਿਲੀਜ਼ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਨੇ ਜਿਵੇਂ ਹੀ ਇਸ ਮਾਮਲੇ ਵਿੱਚ ਛਾਣਬੀਣ ਸ਼ੁਰੂ ਕੀਤੀ ਤਾਂ ਉਹਂਾਂ ਨੂੰ ਲੰਡਨ ਅਤੇ ਬਰੈਂਫਪਟਨ ਦੇ ਕਈ ਸ਼ੱਕੀਆਂ ਦੇ ਬਾਰੇ ਵਿੱਚ ਜਾਕਣਾਰੀ ਮਿਲੀ ਜੋ ਕਿ ਕੋਕੀਨ, ਫੈਂਟੇਨਾਈਲ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੰਮ ਕਰਦੇ ਸੀ।
ਪੁਲਿਸ ਅਨੁਸਾਰ ਇਹਨਾਂ ਨਾਲ ਨÇੱਜਠਣ ਲਈ ਪ੍ਰੋਜੈਕਟ ਮੋਨਾਰਕ ਦੀ ਸ਼ੁਰੁਆਤ ਹੋਈ ਅਤੇ ਇਹਨਾਂ ਤੋਂ ਨਸ਼ੇ ਦੇ ਨਾਲ ਨਾਲ ਵਵੱਡੀ ਮਾਤਰਾ ਚ ਅਸਲਾ ਵੀ ਬਰਾਮਦ ਹੋਇਆ ਹੈ। ਅਫਸਰਾਂ ਦਾ ਕਹਿਣਾ ਸੀ ਕਿ ਜਾਂਚਕਰਤਾਵਾਂ ਨੇ ਉਹਨਾਂ ਸ਼ੱਕੀਆਂ ਦੀ ਪਛਾਣ ਕੀਤੀ ਜੋ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਵਿੱਚ ਨਜਾਇਜ਼ ਹੱਥਿਆਰ ਲੈਕੇ ਆਉਂਦੇ ਸਨ।