21 ਨਵੰਬਰ ਤੋਂ ਮੁੜ ਹੜਤਾਲ ’ਤੇ ਜਾ ਸਕਦੇ ਨੇ ਉਨਟਾਰੀਓ ਦੇ ਸਿੱਖਿਆ ਮੁਲਾਜ਼ਮ

ਯੂਨੀਅਨ ਨੇ ਸਰਕਾਰ ਨੂੰ ਦਿਤਾ 5 ਦਿਨ ਦਾ ਨੋਟਿਸ

Video Ad

ਟੋਰਾਂਟੋ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਸਿੱਖਿਆ ਮੁਲਾਜ਼ਮ 21 ਨਵੰਬਰ ਤੋਂ ਮੁੜ ਹੜਤਾਲ ’ਤੇ ਜਾ ਸਕਦੇ ਹਨ ਜਿਸ ਨੂੰ ਵੇਖਦਿਆਂ ਵੱਖ-ਵੱਖ ਸਕੂਲ ਬੋਰਡਾਂ ਵੱਲੋਂ ਅਗਾਊਂ ਤਿਆਰੀ ਆਰੰਭ ਦਿਤੀ ਗਈ ਹੈ। ਹੜਤਾਲ ਨੂੰ ਨਾਜਾਇਜ਼ ਕਰਾਰ ਦਿੰਦਾ ਕਾਨੂੰਨ ਡਗ ਫੋਰਡ ਸਰਕਾਰ ਰੱਦ ਕਰ ਚੁੱਕੀ ਹੈ ਪਰ ਮੰਗਾਂ ਦੇ ਮਸਲੇ ’ਤੇ ਕੋਈ ਸਰਬਪ੍ਰਾਵਨਤ ਫੈਸਲਾ ਨਹੀਂ ਹੋ ਸਕਿਆ। ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ ਵੱਲੋਂ ਬੁੱਧਵਾਰ ਨੂੰ ਪੰਜ ਦਿਨ ਦਾ ਨੋਟਿਸ ਦੇ ਦਿਤਾ ਗਿਆ ਅਤੇ ਜੇ ਪੰਜ ਦਿਨ ਦੇ ਅੰਦਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਲਾਇਬ੍ਰੇਰੀਅਨ, ਅਰਲੀ ਚਾਈਲਹੁੱਡ ਐਜੁਕੇਟਰ ਅਤੇ ਐਜੁਕੇਸ਼ਨ ਅਸਿਸਟੈਂਟ ਸੋਮਵਾਰ ਤੋਂ ਹੜਤਾਲ ’ਤੇ ਜਾਣ ਦੇ ਹੱਕਦਾਰ ਹੋਣਗੇ।

Video Ad