ਸਰੀ ’ਚ ਭਾਰਤੀ ਮੂਲ ਦਾ ਬਜ਼ੁਰਗ ਲਾਪਤਾ

ਸਤਪਾਲ ਲਾਂਜੀ ਦੀ ਭਾਲ ਲਈ ਆਰਸੀਐਮਪੀ ਨੇ ਮੰਗੀ ਲੋਕਾਂ ਦੀ ਮਦਦ

Video Ad

ਸਰੀ, 3 ਅਗਸਤ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਭਾਰਤੀ ਮੂਲ ਦਾ ਇੱਕ ਬਜ਼ੁਰਗ 19 ਜੁਲਾਈ ਤੋਂ ਲਾਪਤਾ ਹੈ। ਸਤਪਾਲ ਲਾਂਜੀ ਨਾਂ ਦੇ ਇਸ ਬਜ਼ੁਰਗ ਦੀ ਭਾਲ ਲਈ ਆਰਸੀਐਮਪੀ ਨੇ ਲੋਕਾਂ ਦੀ ਮਦਦ ਮੰਗੀ ਐ।

ਸਰੀ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ 64 ਸਾਲ ਦਾ ਸਤਪਾਲ ਲਾਂਜੀ 19 ਜੁਲਾਈ ਤੋਂ ਲਾਪਤਾ ਹੈ, ਜਿਸ ਨੂੰ ਆਖਰੀ ਵਾਰ ਸਰੀ ਦੀ 163ਵੀਂ ਸਟਰੀਟ ਦੇ 11300-ਬਲਾਕ ਵਿੱਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਕਦੇ ਵੀ ਸਤਪਾਲ ਘਰੋਂ ਇੰਨੇ ਦਿਨ ਬਾਹਰ ਨਹੀਂ ਰਿਹਾ ਸੀ। ਇਸ ਕਾਰਨ ਪਰਿਵਾਰ ਤੇ ਪੁਲਿਸ ਪ੍ਰਸ਼ਾਸਨ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਨੇ।

ਸਰੀ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਸਤਪਾਲ ਲਾਂਜੀ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਫੋਨ ਨੰਬਰ : 604-599-0502 ’ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ 1-800-222-8477 ’ਤੇ ਗੁਪਤ ਢੰਗ ਨਾਲ ਸੂਚਨਾ ਦਿੱਤੀ ਜਾ ਸਕਦੀ ਹੈ।

Video Ad