
ਤਰਸੇਮ ਸੁਮਲ ਦੀ ਭਾਲ ਲਈ ਪੁਲਿਸ ਨੇ ਮੰਗੀ ਲੋਕਾਂ ਦੀ ਮਦਦ
ਸਰੀ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਸਰੀ ਵਿੱਚ ਭਾਰਤੀ ਮੂਲ ਦੀ ਇੱਕ ਬਜ਼ੁਰਗ ਮਹਿਲਾ ਲਾਪਤਾ ਹੋ ਗਈ ਐ। 88 ਸਾਲਾ ਦੀ ਤਰਸੇਮ ਸੁਮਲ 8 ਅਗਤਸ ਨੂੰ ਸਵੇਰੇ ਸਾਢੇ 11 ਵਜੇ ਆਖਰੀ ਵਾਰ ਵੇਖੀ ਗਈ, ਉਸ ਤੋਂ ਬਾਅਦ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਉੱਧਰ ਆਰਸੀਐਮਪੀ ਨੇ ਇਸ ਬਜ਼ੁਰਗ ਮਹਿਲਾ ਨੂੰ ਲੱਭਣ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਐ।
ਸਰੀ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਤਰਸੇਮ ਸੁਮਲ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਉਹ 604-599-0502 ਨੰਬਰ ’ਤੇ ਕਾਲ ਕਰੇ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਸੂਚਨਾ ਦੇਣ ਲਈ 1-800-222-8477 ’ਤੇ ਸੰਪਰਕ ਕੀਤਾ ਜਾ ਸਕਦਾ ਹੈ।