ਪੰਜਾਬੀ ਗਾਇਕੀ ਦੇ ਖੇਤਰ ਵਿਚ ਉਭਰਦਾ ਕਲਾਕਾਰ – ਗੁਰਮੀਤ ਗੈਰੀ

ਸੰਗੀਤ ਜਗਤ ਵਿੱਚ ਲੰਬੇ ਅਰਸੇ ਤੋਂ ਸੈਂਕੜੇ ਕਲਾਕਾਰਾਂ ਨੇ ਆਪਣੀ ਕਾਬਲੀਅਤ ਨਾਲ ਜਾਣ ਪਛਾਣ ਬਣਾਈ ਹੈ ਅਤੇ ਹਜ਼ਾਰਾਂ ਦਿਲਾਂ ਉਤੇ ਰਾਜ ਕੀਤਾ ਹੈ ਅੱਜ ਅਤੇ ਆਉਣ ਵਾਲੇ ਟਾਈਮ ਵਿਚ ਸੈਂਕੜੇ ਹੋਰ ਕਲਾਕਾਰ ਸੰਗੀਤ ਜਗਤ ਵਿੱਚ ਆਪਣੀ ਕਲਾ ਨਾਲ ਨਾਮਾਣਾ ਖੱਟਣਗੇ।
ਜਿਨ੍ਹਾਂ ਵਿੱਚੋਂ ਇੱਕ ਹੈ *ਗੁਰਮੀਤ ਗੈਰੀ* ਗੁਰਮੀਤ ਗੈਰੀ ਦਾ ਜਨਮ 7 ਮਈ 1985 ਨੂੰ ਪਿਤਾ ਸ.ਜੀਤ ਸਿੰਘ ਮਾਤਾ ਤੇਜ ਕੌਰ ਦੇ ਘਰ ਪਿੰਡ ਖੋਖਰ ਜ਼ਿਲ੍ਹਾ ਮਾਨਸਾ ਵਿਖੇ ਹੋਇਆ ।ਗੈਰੀ ਨੇ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਪਿੰਡ ਪੱਧਰ ਤੋਂ ਪ੍ਰਾਪਤ ਕੀਤੀ। ਗਾਉਣ ਦੀ ਚੇਟਕ ਪੰਜਵੀਂ ਕਲਾਸ ਵਿਚ ਲੱਗੀ, ਗ੍ਰੰਥੀ ਸਿੰਘ ਜੀ ਦੇ ਕੀਰਤਨ ਸੁਣਨ ਨਾਲ ਮੇਰੇ ਮਨ ਵਿੱਚ ਵਿਚ ਗਾਉਣ ਦੀ ਤਮੰਨਾ ਜਾਗੀ।ਸਕੂਲ ਦੀਆਂ ਬਾਲ ਸਭਾਵਾਂ ਵਿੱਚ ਮਨ ਦੀ ਇੱਛਾ ਪੂਰੀ ਕਰਨੀ ਸ਼ੁਰੂ ਕੀਤੀ। ਗਾਇਕ ਦੇ ਸਫ਼ਰ ਨੂੰ ਅੱਗੇ ਤੋਰਦਿਆਂ ਸੱਭਿਆਚਾਰਕ ਮੇਲਿਆ ਵਿੱਚ ਗਾਉਣਾ ਸ਼ੁਰੂ ਕੀਤਾ। ਗਾਇਕੀ ਲਾਇਨ ਵਿਚ ਮੈਂ ਆਪਣੇ ਉਸਤਾਦ ਅਵਤਾਰ ਖੋਖਰ ਬੈਂਜੋ ਮਾਸਟਰ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ ।ਉਨ੍ਹਾਂ ਦੀ ਬਦੌਲਤ ਮੈਂ 2012 ਵਿੱਚ ਪਹਿਲੀ ਐਲਬਮ “ਜੰਨਤ ਪੰਜਾਬ ਦੀ ” ਮਾਰਕੀਟ ਵਿੱਚ ਆਈ ਇਸ ਕੈਸਟ ਵਿੱਚ 8 ਗਾਣੇ ਸਨ ਇਸ ਦਾ ਮਿਊਜ਼ਿਕ D. ਗਿੱਲ ਨੇ ਕੀਤਾ ਸੀ । ਇਸ ਕੈਸਟ ਵਿਚ ਗੀਤ ਗੀਤਕਾਰ ਬਿੰਦਰ ਮੀਰਪੁਰ ਅਤੇ ਬਾਦਲ ਆਦਮਕੇ ਵੱਲੋਂ ਲਿਖੇ ਗਏ ਸਨ ਇਹ ਐਲਬਮ ਰੈੱਡ ਹਿੱਲ ਮਿਊਜ਼ਿਕ ਕੰਪਨੀ ਵੱਲੋਂ ਕੀਤੀ ਗਈ ਸੀ ਜਿਸ ਨੂੰ ਸਰੋਤੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਮੇਰਾ ਸਿੰਗਲ ਟਰੈਕ ” ਮਾਪੇ ” , “80 ਕਿੱਲੇ ” ਇਹ ਗਾਣੇ ਸਿੰਗਲ ਟਰੈਕ ਸਨ ਇਹ ਗਾਣੇ ਅਬੇਵੀਡੀਓ ਵੱਲੋਂ ਰਿਲੀਜ਼ ਕੀਤੇ ਗਏ ਜਿਨ੍ਹਾਂ ਦਾ ਵੀਡੀਓ ਸੋਨੂੰ ਖੋਖਰ ਵੱਲੋਂ ਵੱਖ ਵੱਖ ਲੋਕੇਸ਼ਨਾਂ ਦੇ ਕੀਤਾ ਗਿਆ । ਇਸ ਤੋਂ ਬਾਅਦ ਨਵੇਂ ਸਾਲ ਦੇ ਪ੍ਰੋਗਰਾਮ ਵਿਚ ਗਾਣਾ ਗਾਉਣ ਦਾ ਮੌਕਾ ਮਿਲਿਆ ਇਹ ਪ੍ਰੋਗਰਾਮ ਜਸਵਿੰਦਰ ਹੇਅਰ U.K. ਵੱਲੋਂ ਕਰਵਾਇਆ ਗਿਆ ਸੀ ਜਿਸ ਨਾਲ ਗੁਰਮੀਤ ਗੈਰੀ ਦੀ ਵਧੀਆ ਪਹਿਚਾਣ ਬਣ ਗਈ । ਗੁਰਮੀਤ ਗੈਰੀ ਨੂੰ ਜਾਗਰਣ ,ਖੇਡ ਟੂਰਨਾਮੈਂਟ ਅਤੇ ਹੋਰ ਪ੍ਰੋਗਰਾਮ ਵਿੱਚ ਆਪਣੀ ਗਾਇਕੀ ਦੀ ਕਲਾ ਨੂੰ ਸਰੋਤਿਆਂ ਤਕ ਪਹੁੰਚਾਉਣ ਦਾ ਮੌਕਾ ਮਿਲ ਗਿਆ ।
ਸਾਲ 2021 ਵਿੱਚ ਵਿਸਾਖੀ ਤੇ ਇਕ ਸਿੰਗਲ ਟਰੈਕ ” ਜ਼ਮੀਨ “ਲੋਕ ਤੱਥ ਆਇਆ ਜਿਸ ਨੂੰ ਸਰੋਤਿਆ ਵੱਲੋਂ ਸਰਾਹਿਆ ਗਿਆ ।
ਪੁਰਾਣੇ ਕਲਾਕਾਰਾਂ ਵਿੱਚੋਂ ਗੁਰਮੀਤ ਹੈਰੀ ਨੂੰ ਲਾਭ ਹੀਰਾ ਪਸੰਦੀਦਾ ਕਲਾਕਾਰ ਹਨ ਨਵਿਆਂ ਵਿਚੋਂ ਸਿੱਧੂ ਮੂਸੇਵਾਲਾ ਨੂੰ ਪਸੰਦ ਕਰਦੇ ਹਨ । ਜੇਕਰ ਗੱਲ ਕਰੀਏ ਮਾਣ ਸਨਮਾਨ ਦੀ ਤੋਂ ਗਾਇਕੀ ਦੇ ਖੇਤਰ ਵਿੱਚ ਗੁਰਮੀਤ ਗੈਰੀ ਨੂੰ ਕਲੱਬਾਂ ,ਪੀਰਾਂ ਦੀ ਦਰਗਾਹ ਤੇ ਲੱਗੇ ਮੇਲੇ ਦੀਆਂ ਕਮੇਟੀਆਂ ਅਤੇ ਵੱਖ ਵੱਖ ਪਿੰਡਾਂ ਤੇ ਪੰਚਾਇਤਾਂ ਵੱਲੋਂ ਕਰਾਏ ਗਏ ਪ੍ਰੋਗਰਾਮ ਤੇ ਅਨੇਕਾਂ ਸਨਮਾਨ ਮਿਲ ਚੁੱਕੇ ਹਨ ਸੋ ਬੇਸ਼ੱਕ ਗੁਰਮੀਤ ਗੈਰੀ ਦਾ ਗਾਇਕੀ ਸਫ਼ਰ ਭਾਵੇਂ ਥੋੜ੍ਹਾ ਹੈ ਪਰ ਉਨ੍ਹਾਂ ਨੇ ਆਪਣੀ ਕਲਾ ਨਾਲ ਗਾਇਕੀ ਦੇ ਖੇਤਰ ਵਿੱਚ ਵਧੀਆ ਪਹਿਚਾਣ ਬਣਾਈ ਹੈ ,ਆਸ ਕਰਦੇ ਹਾਂ ਕਿ ਆਉਣ ਵਾਲੇ ਟਾਇਮ ਵਿੱਚ ਵੀ ਗੁਰਮੀਤ ਗੈਰੀ ਗਾਇਕੀ ਦੇ ਖੇਤਰ ਵਿੱਚ ਧਰੂ ਤਾਰੇ ਵਾਂਗੂੰ ਚਮਕੇ।
ਬਿਕਰਮ ਸਿੰਘ ਵਿੱਕੀ,ਮਾਨਸਾ
89686 62992

Video Ad
Video Ad