Home ਕਾਰੋਬਾਰ ਮਿਸੀਸਾਗਾ ਵਿਖੇ ਬੱਚੇ ਦੀ ਮੌਤ ਮਗਰੋਂ ਰੇਲਵੇ ਟ੍ਰੈਕ ਦੇ ਆਸੇ-ਪਾਸੇ ਲਾਈ ਵਾੜ

ਮਿਸੀਸਾਗਾ ਵਿਖੇ ਬੱਚੇ ਦੀ ਮੌਤ ਮਗਰੋਂ ਰੇਲਵੇ ਟ੍ਰੈਕ ਦੇ ਆਸੇ-ਪਾਸੇ ਲਾਈ ਵਾੜ

0
ਮਿਸੀਸਾਗਾ ਵਿਖੇ ਬੱਚੇ ਦੀ ਮੌਤ ਮਗਰੋਂ ਰੇਲਵੇ ਟ੍ਰੈਕ ਦੇ ਆਸੇ-ਪਾਸੇ ਲਾਈ ਵਾੜ

ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਮਾਮਲਾ ਆਪਣੇ ਹੱਥਾਂ ਵਿਚ ਲਿਆ

ਮਿਸੀਸਾਗਾ, 28 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਚਾਰ ਸਾਲਾ ਬੱਚੇ ਦੀ ਰੇਲਗੱਡੀ ਹੇਠ ਆਉਣ ਕਾਰਨ ਮੌਤ ਮਗਰੋਂ ਪ੍ਰਸ਼ਾਸਨ ਨੀਂਦ ਵਿਚੋਂ ਜਾਗ ਗਿਆ ਹੈ ਅਤੇ ਰੇਲਵੇ ਲਾਈਨ ਦੇ ਸੱਜੇ-ਖੱਬੇ ਵਾੜ ਲਾਈ ਜਾ ਰਹੀ ਹੈ।
ਉਧਰ ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਹੈ ਅਤੇ ਪੁਲਿਸ ਤੋਂ ਵੱਖਰੀ ਪੜਤਾਲ ਕੀਤੀ ਜਾਵੇਗੀ। ਮੈਟਰੋÇਲੰਕਸ ਦੇ ਬੁਲਾਰੇ ਜੇਮਜ਼ ਵੌਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੜਤਾਲ ਵਿਚ ਹਰ ਕਿਸਮ ਦਾ ਸਹਿਯੋਗ ਦਿਤਾ ਜਾ ਰਿਹਾ ਹੈ।
ਰੇਲ ਸੁਰੱਖਿਆ ਦੇ ਕਈ ਪਹਿਲੂ ਹੁੰਦੇ ਹਨ ਅਤੇ ਜਾਂਚਕਰਤਾਵਾਂ ਵੱਲੋਂ ਸਾਰੇ ਤੱਥਾਂ ਨੂੰ ਘੋਖਿਆ ਜਾ ਰਿਹਾ ਹੈ। ਇਸੇ ਦੌਰਾਨ ਘਟਨਾ ਵੇਲੇ ਇਕ ਨੇੜਲੇ ਗੈਰਾਜ ਵਿਚ ਮੌਜੂਦ ਮੁਹੰਮਦ ਤਯਬ ਨੇ ਕਿਹਾ ਕਿ ਰੇਲਗੱਡੀ ਦੇ ਕੰਨ ਪਾੜਵੇਂ ਹੌਰਨ ਨੇ ਉਸ ਦਾ ਧਿਆਨ ਖਿੱਚਿਆ। ਗੈਰਾਜ ਵਿਚੋਂ ਬਾਹਰ ਆ ਕੇ ਦੇਖਿਆ ਤਾਂ ਟ੍ਰੇਨ ਰੁਕੀ ਹੋਈ ਸੀ। ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਸੀ ਹੋਇਆ।
ਕੁਝ ਬੱਚਿਆਂ ਦੀਆਂ ਚੀਕਾਂ ਸੁਣ ਕੇ ਮਨ ਘਬਰਾਅ ਗਿਆ ਅਤੇ ਜਦੋਂ ਰੇਲਵੇ ਟ੍ਰੈਕ ਨੇੜੇ ਗਿਆ ਤਾਂ ਇਕ ਬੱਚਾ ਗੰਭੀਰ ਜ਼ਖ਼ਮੀ ਹਾਲਤ ਵਿਚ ਪਿਆ ਸੀ। ਇਸੇ ਦੌਰਾਨ ਇਕ ਔਰਤ ਦੌੜਦੀ ਹੋਈ ਬੱਚਿਆਂ ਵੱਲ ਆਈ ਅਤੇ ਹਾਦਸਾ ਦੇਖ ਕੇ ਉਹ ਵੀ ਸੁੰਨ ਹੋ ਚੁੱਕੀ ਸੀ।