ਫਿਲਮ ਨਿਰਦੇਸ਼ਕ ਕਰਨ ਜੌਹਰ ਵੀ ਲਾਰੈਂਸ ਗੈਂਗ ਦੇ ਨਿਸ਼ਾਨੇ ’ਤੇ

ਮਹਾਕਾਲ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਹੋਇਆ ਵੱਡਾ ਖ਼ੁਲਾਸਾ

Video Ad

ਮੁੰਬਈ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਏ, ਜਿਨ੍ਹਾਂ ਕੋਲੋਂ ਨਿੱਤ ਨਵੇਂ ਤੋਂ ਨਵੇਂ ਖ਼ੁਲਾਸੇ ਹੋ ਰਹੇ ਨੇ, ਹੁਣ ਇਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਗੈਂਗਸਟਰ ਕੋਲੋਂ ਕੀਤੀ ਪੁੱਛਗਿੱਛ ਵਿਚ ਨਵਾਂ ਖ਼ੁਲਾਸਾ ਹੋਇਆ ਏ ਕਿ ਲਾਰੈਂਸ ਗੈਂਗ ਦੇ ਨਿਸ਼ਾਨੇ ’ਤੇ ਸਿਰਫ਼ ਸਲਮਾਨ ਖ਼ਾਨ ਹੀ ਨਹੀਂ ਬਲਕਿ ਉਹ ਕਰਨ ਜੌਹਰ ਨੂੰ ਵੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਕੀ ਐ ਪੂਰੀ ਖ਼ਬਰ, ਆਓ ਦੱਸਦੇ ਆਂ।
ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਐ, ਜਿਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਐ ਅਤੇ ਉਸ ਨੇ ਸਲਮਾਨ ਖ਼ਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਹੁਣ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਹੋਰ ਗੈਂਗਸਟਰ ਸਿਧੇਸ਼ ਕਾਂਬਲੇ ਉਰਫ਼ ਮਹਾਕਾਲ ਨੇ ਪੁਲਿਸ ਕੋਲ ਇਕ ਨਵਾਂ ਖ਼ੁਲਾਸਾ ਕੀਤਾ ਏ, ਜਿਸ ਵਿਚ ਉਸ ਨੇ ਆਖਿਆ ਏ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਸਲਮਾਨ ਖ਼ਾਨ ਹੀ ਨਹੀਂ ਬਲਕਿ ਮਸ਼ਹੂਰ ਫਿਲਮ ਪ੍ਰੋਡਿਊਸਰ ਕਰਨ ਜੌਹਰ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਸੀ, ਜਿਸ ਪਾਸੋਂ ਉਹ 5 ਕਰੋੜ ਰੁਪਏ ਦੀ ਫਿਰੌਤੀ ਵਸੂਲਣਾ ਚਾਹੁੰਦੇ ਸੀ। ਇਹ ਖ਼ੁਲਾਸਾ ਹੁੰਦਿਆਂ ਹੀ ਪੁਲਿਸ ਦੇ ਹੋਸ਼ ਉਡ ਗਏ।
ਇਹ ਜਾਣਕਾਰੀ ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਗਈ ਐ ਪਰ ਉਨ੍ਹਾਂ ਨਾਲ ਹੀ ਇਹ ਵੀ ਆਖਿਆ ਕਿ ਗੈਂਗਸਟਰ ਮਹਾਕਾਲ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਹੋ ਸਕਦਾ ੲੈ ਕਿ ਕਾਂਬਲੇ ਸਿਰਫ਼ ਪੁਲਿਸ ਦੀ ਪੁੱਛਗਿੱਛ ਵਿਚ ਝੂਠੇ ਦਾਅਵੇ ਕਰ ਰਿਹਾ ਹੋਵੇ। ਪੁਲਿਸ ਇਸ ਖ਼ੁਲਾਸੇ ਦੀ ਤੈਅ ਤੱਕ ਜਾਂਚ ਕਰ ਰਹੀ ਐ। ਕਾਂਬਲੇ ਯਾਨੀ ਮਹਾਕਾਲ ਨੂੰ ਸੰਤੋਸ਼ ਜਾਧਵ ਦਾ ਕਰੀਬੀ ਦੱਸਿਆ ਜਾ ਰਿਹਾ ਏ, ਜਿਸ ਦੇ ਬਾਰੇ ਵਿਚ ਸ਼ੱਕ ਐ ਕਿ ਉਸੇ ਨੇ ਹੀ ਸਿੱਧੂ ਮੂਸੇਵਾਲੇ ’ਤੇ ਗੋਲੀਆਂ ਚਲਾਈਆਂ ਸਨ। ਕਾਂਬਲੇ ਅਜੇ ਪੁਣੇ ਪੁਲਿਸ ਦੀ ਹਿਰਾਸਤ ਵਿਚ ਐ ਅਤੇ ਉਸ ਕੋਲੋਂ ਪੁਣੇ ਪੁਲਿਸ ਤੋਂ ਇਲਾਵਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ, ਪੰਜਾਬ ਪੁਲਿਸ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਪੁੱਛਗਿੱਛ ਕਰ ਚੁੱਕੀ ਐ, ਜਿਸ ਵਿਚ ਉਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਕਈ ਵੱਡਾ ਹੈਰਾਨੀਜਨਕ ਖ਼ੁਲਾਸੇ ਕੀਤੇ ਨੇ। ਮਹਾਕਾਲ ਨੇ ਦੱਸਿਆ ਸੀ ਕਿ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਵਿਚ ਸੰਤੋਸ਼ ਜਾਧਵ ਤੋਂ ਇਲਾਵਾ ਨਾਗਨਾਥ ਸੂਰੀਆਵੰਸ਼ੀ ਨਾਂਅ ਦਾ ਗੁੰਡਾ ਵੀ ਸ਼ਾਮਲ ਸੀ।

Video Ad