ਅਮਰੀਕਾ ਵਿਚ ਮੌਂਕੀਪੌਕਸ ਨਾਲ ਪਹਿਲੀ ਮੌਤ

ਲੌਸ ਐਂਜਲਸ, 13 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਮੌਂਕੀਪੌਕਸ ਨਾਲ ਪਹਿਲੀ ਮੌਤ ਹੋਣ ਦੀ ਰਿਪੋਰਟ ਹੈ। ਲੌਸ ਐਂਜਲਸ ਕਾਊਂਟੀ ਦੇ ਸਿਹਤ ਵਿਭਾਗ ਮੁਤਾਬਕ ਪੋਸਟਮਾਰਟਮ ਦੌਰਾਨ ਸਾਫ਼ ਹੋ ਗਿਆ ਕਿ ਬਿਮਾਰ ਸ਼ਖਸ ਦੀ ਮੌਤ ਮੌਂਕੀਪੌਕਸ ਦੇ ਵਾਇਰਸ ਕਾਰਨ ਹੋਈ ਜੋ ਕਈ ਦਿਨ ਹਸਪਤਾਲ ਦਾਖ਼ਲ ਰਿਹਾ। ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਵੱਲੋਂ ਹੁਣ ਤੱਕ ਅਮਰੀਕਾ ਵਿਚ ਮੌਂਕੀਪੌਕਸ ਨਾਲ ਕਿਸੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ। ਲੌਸ ਐਂਜਲਸ ਕਾਊਂਟੀ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਬਾਰੇ ਸੀ.ਡੀ.ਸੀ. ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਉਧਰ ਅਮਰੀਕਾ ਵਿਚ ਪਹਿਲ ਮੌਤ ਬਾਰੇ ਪੁੱਛੇ ਜਾਣ ’ਤੇ ਸੀ.ਡੀ.ਸੀ. ਦੇ ਬੁਲਾਰੇ ਨੇ ਕਿਹਾ ਕਿ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ ਪਰ ਫ਼ਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ।

Video Ad
Video Ad