ਕੈਨੇਡਾ ਦੀ ਸੰਸਦ ’ਚ ਪਹਿਲੀ ਵਾਰ ਗੂੰਜੀ ਕੰਨੜ ਭਾਸ਼ਾ

  • ਭਾਰਤੀ ਮੂਲ ਦੇ ਐਮਪੀ ਨੇ ਮਾਤ ਭਾਸ਼ਾ ’ਚ ਦਿੱਤਾ ਭਾਸ਼ਣ
  • ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਵਜਾਈਆਂ ਤਾੜੀਆਂ

ਔਟਵਾ, 20 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ ਵਿੱਚ ਵੀਰਵਾਰ ਨੂੰ ਪਹਿਲੀ ਵਾਰ ਉਸ ਵੇਲੇ ਕੰਨੜ ਭਾਸ਼ਾ ਗੂੰਜੀ, ਜਦੋਂ ਭਾਰਤੀ ਮੂਲ ਦੇ ਕੈਨੇਡੀਅਨ ਐਮਪੀ ਚੰਦਰ ਆਰਿਆ ਨੇ ਆਪਣੀ ਮਾਤਾ ਭਾਸ਼ਾ ਵਿੱਚ ਭਾਸ਼ਣ ਦਿੱਤਾ।

Video Ad

ਹਾਊਸ ਆਫ਼ ਕਾਮਨਜ਼ ਵਿੱਚ ਨੇਪੀਅਨ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਵਾਲੇ ਆਰਿਆ ਨੇ ਆਪਣਾ ਵੀਡੀਓ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਐਮਪੀ ਚੰਦਰ ਆਰਿਆ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਕੰਨੜ ਭਾਸ਼ਾ ਭਾਰਤ ਤੋਂ ਬਾਹਰ ਦੁਨੀਆ ਦੀ ਕਿਸੇ ਸੰਸਦ ਵਿੱਚ ਬੋਲੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਭਾਸ਼ਾ ਦਾ ਇਤਿਹਾਸ ਬਹੁਤ ਪੁਰਾਣਾ ਹੈ।

Video Ad