ਚੰਡੀਗੜ੍ਹ ਤੋਂ ਟੋਰਾਂਟੋ ਤੇ ਵੈਨਕੁਵਰ ਲਈ ਜਲਦ ਸ਼ੁਰੂ ਹੋਵੇਗੀ ਫਲਾਈਟ

ਕੈਨੇਡਾ ’ਚ ਵਸਦੇ ਪੰਜਾਬੀਆਂ ਲਈ ਅਹਿਮ ਖ਼ਬਰ

Video Ad

ਚੰਡੀਗੜ੍ਹ/ਟੋਰਾਂਟੋ, 13 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਵਸੇ ਪੰਜਾਬੀਆਂ ਲਈ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਕੈਨੇਡਾ ਦੇ ਦੋ ਸ਼ਹਿਰਾਂ ਟੋਰਾਂਟੋ ਤੇ ਵੈਨਕੁਵਰ ਲਈ ਜਲਦ ਹੀ ਸਿੱਧੀ ਫਲਾਈਟ ਸ਼ੁਰੂ ਹੋਵੇਗੀ।
ਇਸ ਦੇ ਲਈ ਕੈਨੇਡਾ ਦੀ ਇੱਕ ਹਵਾਈ ਕੰਪਨੀ ਨੇ ਚੰਡੀਗੜ੍ਹ ਏਅਰਪੋਰਟ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ।
ਕੈਨੇਡਾ ਦੀ ਕੰਪਨੀ ‘ਡੌਗਵਰਕਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ’ ਨੇ ਟੋਰਾਂਟੋ ਤੇ ਵੈਨਕੁਵਰ ਲਈ ਚਾਰਟਰ ਉਡਾਣਾਂ ਸ਼ੁਰੂ ਕਰਨ ਵਾਸਤੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨਾਲ ਸੰਪਰਕ ਕੀਤਾ, ਜਿਸ ਦੇ ਲਈ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਆਪਣੀ ਮਨਜ਼ੂਰੀ ਦੇ ਦਿੱਤੀ। ਫਿਲਹਾਲ ਇਸ ਦੇ ਲਈ ਅੰਤਮ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਦੇ ਮਿਲਦਿਆਂ ਹੀ ਉਡਾਣਾਂ ਸ਼ੁਰੂ ਹੋਣ ਉਮੀਦ ਹੈ।

Video Ad