Home ਕਾਰੋਬਾਰ ਕੈਨੇਡਾ ’ਚ ਘਰ ਨਹੀਂ ਖਰੀਦ ਸਕਣਗੇ ਵਿਦੇਸ਼ੀ ਲੋਕ

ਕੈਨੇਡਾ ’ਚ ਘਰ ਨਹੀਂ ਖਰੀਦ ਸਕਣਗੇ ਵਿਦੇਸ਼ੀ ਲੋਕ

0
ਕੈਨੇਡਾ ’ਚ ਘਰ ਨਹੀਂ ਖਰੀਦ ਸਕਣਗੇ ਵਿਦੇਸ਼ੀ ਲੋਕ

1 ਜਨਵਰੀ ਤੋਂ ਲਾਗੂ ਹੋਣਗੇ ਨਵੇਂ ਨਿਯਮ

ਔਟਵਾ, 22 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਨਵਾਂ ਸਾਲ ਚੜ੍ਹਦੇ ਸਾਰੇ ਵਿਦੇਸ਼ੀ ਲੋਕਾਂ ਦੇ ਕੈਨੇਡਾ ’ਚ ਖਰੀਦਣ ’ਤੇ ਬੈਨ ਲੱਗ ਜਾਵੇਗਾ। ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ 1 ਜਨਵਰੀ 2023 ਤੋਂ ਨਵੇਂ ਨਿਯਮ ਲਾਗੂ ਹੋ ਜਾਣਗੇ, ਜਿਨ੍ਹਾਂ ਤਹਿਤ ਕੋਈ ਵਿਦੇਸ਼ੀ ਵਿਅਕਤੀ ਜਾਂ ਕੰਪਨੀ ਕੈਨੇਡਾ ’ਚ ਰਿਹਾਇਸ਼ੀ ਜਾਇਦਾਦ ਨਹੀਂ ਖਰੀਦ ਸਕੇਗੀ।