30 ਸਤੰਬਰ ਤੋਂ ਕੋਰੋਨਾ ਬੰਦਿਸ਼ਾਂ ਖ਼ਤਮ ਹੋਣ ਦੇ ਆਸਾਰ ਘਟੇ

ਸਿਹਤ ਮਾਹਰਾਂ ਦੀ ਰਾਏ ਮੁਤਾਬਕ ਫੈਸਲਾ ਲਵਾਂਗੇ : ਜਸਟਿਨ ਟਰੂਡੋ

Video Ad

ਅਰਾਈਵਕੈਨ ਐਪ ਦੇ ਪੱਖ ਵਿਚ ਖੜ੍ਹੇ ਟ੍ਰਾਂਸਪੋਰਟ ਮੰਤਰੀ

ਔਟਵਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 30 ਸਤੰਬਰ ਤੋਂ ਕੋਰੋਨਾ ਬੰਦਿਸ਼ਾਂ ਖ਼ਤਮ ਹੋਣ ਦੇ ਆਸਾਰ ਮੁੜ ਮੱਧਮ ਹੁੰਦੇ ਨਜ਼ਰ ਆਏ ਜਦੋਂ ਪ੍ਰਧਾਨ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਨੇ ਅਰਾਈਵਕੈਨ ਐਪ ਦੀਆਂ ਸਿਫ਼ਤਾਂ ਦਾ ਸਿਲਸਿਲਾ ਜਾਰੀ ਰੱਖਿਆ।
ਨਿਊ ਯਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਨ ਟਰੂਡੋ ਨੇ ਕਿਹਾ ਕਿ ਅਤੀਤ ਵਿਚ ਹਰ ਕਦਮ ਸਿਹਤ ਮਾਹਰਾਂ ਦੀ ਸਲਾਹ ਮੁਤਾਬਕ ਉਠਾਇਆ ਗਿਆ ਅਤੇ ਹੁਣ ਵੀ ਸਿਹਤ ਮਾਹਰਾਂ ਦੀ ਸਿਫ਼ਾਰਸ਼ ਹੀ ਮੰਨੀ ਜਾਵੇਗੀ।
ਉਧਰ ਟ੍ਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਕਿਹਾ ਕਿ ਫ਼ਿਲਹਾਲ ਬੰਦਿਸ਼ਾਂ ਹਟਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ।

Video Ad