ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਬਣੇ ਗੌਤਮ ਅਡਾਣੀ

ਨਵੀਂ ਦਿੱਲੀ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਅਰਬਪਤੀ ਗੌਤਮ ਅਡਾਣੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਨੇ। ਉਨ੍ਹਾਂ ਦੀ ਕੁੱਲ ਜਾਇਦਾਦ 155.7 ਅਰਬ ਡਾਲਰ ’ਤੇ ਪੁੱਜ ਗਈ ਐ। ਉਹ ਹੁਣ ਸਿਰਫ਼ ਐਲਨ ਮਸਕ ਤੋਂ ਪਿੱਛੇ ਰਹਿ ਗਏ ਨੇ, ਜਿਨ੍ਹਾਂ ਦੀ ਕੁੱਲ ਜਾਇਦਾਦ 273.5 ਬਿਲੀਅਨ ਡਾਲਰ ਹੈ ਅਤੇ ਉਹ ਇਸ ਸੂਚੀ ਵਿੱਚ ਪਹਿਲੇ ਨੰਬਰ ’ਤੇ ਕਾਇਮ ਨੇ। ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਏਸ਼ੀਆ ਦਾ ਕੋਈ ਵਿਅਕਤੀ ਫੌਬਸ ਬਿਲੀਅਨੇਅਰਸ ਇੰਡੈਕਸ ਦੇ ਟੌਪ-2 ਵਿੱਚ ਪੁੱਜਾ।
ਫੌਬਸ ਰੀਅਲ ਟਾਈਮ ਬਿਲੀਅਨੇਰਸ ਲਿਸਟ ਮੁਤਾਬਕ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਣੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਨੇ। ਉਨ੍ਹਾਂ ਦੀ ਕੁੱਲ ਜਾਇਦਾਦ 16 ਸਤੰਬਰ ਤੱਕ 155.7 ਬਿਲੀਅਨ ਡਾਲਰ ’ਤੇ ਪੁੱਜ ਗਈ ਐ। ਉਨ੍ਹਾਂ ਨੇ ਐਮਾਜ਼ੌਨ ਦੇ ਜੈਫ਼ ਬੇਜੋਸ਼ ਨੂੰ ਪਿੱਛੇ ਛੱਡ ਦਿੱਤਾ ਤੇ ਹੁਣ ਉਹ ਸਿਰਫ਼ ਟੇਸਲਾ ਦੇ ਐਲਨ ਮਸਕ ਤੋੋਂ ਪਿੱਛੇ ਰਹਿ ਗਏ ਨੇ। ਵਿੱਚ ਅੱਠਵੇਂ ਨੰਬਰ ’ਤੇ ਬਣੇ ਹੋਏ ਨੇ।

Video Ad
Video Ad