Home ਦੁਨੀਆ ਪਾਕਿਸਤਾਨ ਤੋਂ ਆਈ ਭਾਰਤੀ ਲੜਕੀ ਗੀਤਾ ਨੂੰ ਮਹਾਰਾਸ਼ਟਰ ’ਚ ਮਿਲੀ ਅਸਲੀ ਮਾਂ

ਪਾਕਿਸਤਾਨ ਤੋਂ ਆਈ ਭਾਰਤੀ ਲੜਕੀ ਗੀਤਾ ਨੂੰ ਮਹਾਰਾਸ਼ਟਰ ’ਚ ਮਿਲੀ ਅਸਲੀ ਮਾਂ

0
ਪਾਕਿਸਤਾਨ ਤੋਂ ਆਈ ਭਾਰਤੀ ਲੜਕੀ ਗੀਤਾ ਨੂੰ ਮਹਾਰਾਸ਼ਟਰ ’ਚ ਮਿਲੀ ਅਸਲੀ ਮਾਂ

ਨਵੀਂ ਦਿੱਲੀ 12 ਮਾਰਚ, ਹ.ਬ. : ਪਾਕਿਸਤਾਨ ਤੋਂ ਵਾਪਸ ਆਈ ਭਾਰਤ ਦੀ ਗੂੰਗੀ-ਬੋਲ਼ੀ ਲੜਕੀ ਗੀਤਾ ਨੂੰ ਅਪਣੀ ਮਾਂ ਮਿਲ ਗਈ। ਉਸ ਨੂੰ ਮਹਾਰਾਸ਼ਟਰ ਦੇ ਨੈਗਾਉਂ ਵਿਚ ਅਪਣੀ ਮਾਂ ਦੇ ਕੋਲ ਭੇਜ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਪਾਕਿਸਤਾਨ ਦੀ ਉਸ ਸਮਾਜਕ ਕਲਿਆਣ ਸੰਸਥਾ ਈਧੀ ਫਾਊਂਡੇਸ਼ਨ ਨੇ ਵੀ ਕੀਤੀ ਹੈ। ਜਿਸ ਨੇ ਗੀਤਾ ਨੂੰ ਅਪਣੇ ਇੱਥੇ ਆਸਰਾ ਦਿੱਤਾ ਸੀ, ਉਹ ਗਲਤੀ ਨਾਲ ਪਾਕਿਸਤਾਨ ਚਲੀ ਗਈ ਸੀ, ਉਸ ਨੂੰ 2015 ਵਿਚ ਭਾਰਤ ਵਾਪਸ ਲਿਆਉਣ ਦੀ ਉਡੀਕ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤੀ ਸੀ।
ਗੀਤਾ ਨੂੰ ਅਪਣੇ ਅਸਲੀ ਮਾਪੇ ਲੱਭਣ ਵਿਚ ਕਰੀਬ ਸਾਢੇ ਚਾਰ ਸਾਲ ਦਾ ਸਮਾਂ ਲੱਗਾ। ਇਸ ਦੀ ਪੁਸ਼ਟੀ ਡੀਐਨਏ ਜਾਂਚ ਦੇ ਜ਼ਰੀਏ ਕੀਤੀ ਗਈ ਹੈ। ਗੀਤਾ ਦੀ ਮਾਂ ਦਾ ਨਾਂ ਮੀਨਾ ਹੈ ਜਦ ਕਿ ਉਸ ਦੇ ਅਸਲੀ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਗੀਤਾ ਦੀ ਮਾਂ ਮੀਨਾ ਨੇ ਦੂਜਾ ਵਿਆਹ ਕਰ ਲਿਆ ਹੈ।
ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ‘ਦ ਡੌਨ’ ਨੇ ਖ਼ਬਰ ਦਿੱਤੀ ਹੈ ਕਿ ਈਧੀ ਵੈਲਫੇਅਰ ਟਰੱਸਟ ਦੇ ਸਾਬਕਾ ਮੁਖੀ ਮਰਹੂਮ ਅਬਦੁਲ ਸਤਾਰ ਈਧੀ ਦੀ ਪਤਨੀ ਬਿਲਕਿਸ ਈਧੀ ਨੇ ਦੱਸਿਆ ਕਿ ਗੀਤਾ ਨੂੰ ਮਹਾਰਾਸ਼ਟਰ ਵਿਚ ਉਸ ਦੀ ਅਸਲੀ ਮਾਂ ਨਾਲ ਮਿਲਾ ਦਿੱਤਾ ਗਿਆ ਹੈ। ਲੜਕੀ ਦਾ ਅਸਲੀ ਨਾਂ ਰਾਧਾ ਵਾਘਮਾਰੇ ਹੈ ਅਤੇ ਉਸ ਨੂੰ ਉਸ ਦੀ ਅਸਲੀ ਮਾਂ ਮਹਾਰਾਸ਼ਟਰ ਸੂਬੇ ਦੇ ਨੌਗਾਉਂ ਵਿਚ ਮਿਲੀ।