ਅੱਖਾਂ ਦੇ ਥੱਲੇ ਆਏ ਕਾਲੇ ਘੇਰਿਆਂ ਤੋਂ ਇੰਝ ਪਾਓ ਨਿਜਾਤ

ਚਿਹਰੇ ’ਤੇੇ ਸੁੰਦਰਤਾ ਬਣਾਈ ਰੱਖਣ ਲਈ ਜ਼ਰੂਰੀ ਐ ਅੱਖਾਂ ਦੇ ਥੱਲੇ ਆਏ ਕਾਲੇ ਘੇਰਿਆਂ ਤੋਂ ਨਿਜਾਤ ਪਾਉਣਾ ਅੱਖਾਂ ਨਾ ਸਿਰਫ਼ ਜੀਵਨ ਲਈ ਅਨਮੋਲ ਹਨ ਬਲਕਿ ਸੁੰਦਰਤਾ ’ਚ ਵੀ ਇਸ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਅੱਖਾਂ ਦੇ ਥੱਲੇ ਕਾਲੇ ਧੱਬੇ ਬਣ ਜਾਂਦੇ ਹਨ ਤਾਂ ਇਹ ਸਾਡੀ ਸੁੰਦਰਤਾ ਨੂੰ ਖ਼ਰਾਬ ਕਰਨ ਦਾ ਕੰਮ ਕਰਦੇ ਹਨ ਵੈਸੇ ਤਾਂ ਅੱਖਾਂ ਦੇ ਥੱਲੇ ਕਾਲੇ ਘੇਰੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਇਹ ਇਕ ਆਮ ਜਿਹੀ ਸਮੱਸਿਆ ਹੈ।
ਇਸ ਪਰੇਸ਼ਾਨੀ ਦਾ ਸਾਹਮਣਾ ਅੱਜ ਕੱਲ੍ਹ ਅਨੇਕਾਂ ਲੋਕਾਂ ਨੂੰ ਕਰਨਾ ਪੈਂਦਾ ਹੈ ਇਹ ਸਰੀਰ ’ਚ ਪੌਸਟੀਕ ਤੱਤਾਂ ਦੀ ਘਾਟ, ਨੀਂਦ ਨਾ ਆਉਣੀ, ਮਾਨਸਿਕ ਤਣਾਅ ਜਾਂ ਫਿਰ ਬਹੁਤ ਦੇਰ ਤਕ ਕੰਪਿਊਟਰ ਦਾ ਇਸਤੇਮਾਲ ਕਰਨਾ ਆਦਿ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਲੋਕ ਅਨੇਕਾਂ ਪ੍ਰਕਾਰ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ ਪਰ ਕਈ ਵਾਰ ਇਹ ਚੀਜ਼ਾਂ ਕਾਰਗਰ ਸਾਬਿਤ ਨਹੀਂ ਹੁੰਦੀਆਂ ਜ਼ਰੂਰੀ ਨਹੀਂ ਕਿ ਤੁਸੀਂ ਕੰਪਿਊਟਰ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ ਇਸ ਲਈ ਤੁਹਾਡੀਆਂ ਅੱਖਾਂ ਦੇ ਧੱਲੇ ਕਾਲੇ ਘੇਰੇ ਆ ਜਾਂਦੇ ਹਨ ਜਿਨ੍ਹਾਂ ਔਰਤਾਂ ’ਚ ਹੀਮੋਗਲੋਬਿਨ ਦਾ ਪੱੱਧਰ 10 ਤੋਂ ਘੱਟ ਹੁੰਦਾ ਹੈ ਉਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੀਮੋਗਲੋਬਿਨ ਨੂੰ ਠੀਕ ਕਰਨ ਲਈ ਦਵਾਈ ਤੇ ਆਹਾਰ ਸਹੀ ਮਾਤਰਾ ’ਚ ਲਿਆ ਜਾਵੇ ਤਾਂ ਕਾਲੇ ਘੇਰੇ ਦੂਰ ਹੋ ਸਕਦੇ ਹਨ ਅੱਖਾਂ ਦੇ ਥੱਲੇ ਦੀ ਚਮੜੀ ਕਾਫੀ ਪਤਲੀ ਹੁੰਦੀ ਹੈ ਤੇ ਉਮਰ ਵਧਣ ਦੇ ਨਾਲ-ਨਾਲ ਸਰੀਰ ’ਚ ਕੋਲੇਜੇਨ ਘੱਟ ਬਣਦਾ ਹੈ ਜਿਸ ਕਰਕੇ ਚਮੜੀ ਜ਼ਿਆਦਾ ਪਤਲੀ ਹੋ ਜਾਂਦੀ ਹੈ ਤੇ ਕਾਲੇ ਘੇਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਨੀਂਦ ਪੂਰੀ ਨਾ ਹੋਣ ਕਰਕੇ ਵੀ ਅੱਖਾਂ ਦੇ ਥੱਲੇ ਕਾਲੇ ਘੇਰੇ ਆ ਜਾਂਦੇ ਹਨ ਇਸ ਤੋਂ ਨਿਜਾਤ ਪਾਉਣ ਲਈ ਆਪਣੀ ਨੀਂਦ ਜ਼ਰੂਰ ਪੂਰੀ ਕਰੋ ਸੰਤਰੇ ਦਾ ਰਸ ਤੇ ਗਲੀਸਰੀਨ ਨੂੰ ਮਿਲਾ ਕੇ ਰੋਜ਼ ਅੱਖਾਂ ’ਤੇੇ ਲਗਾਓ ਇਸ ਨਾਲ ਅੱਖਾਂ ਦੇ ਘੇਰੇ ਬਹੁਤ ਜਲਦ ਖਤਮ ਹੋ ਜਾਂਦੇ ਹਨ ਇਸਤੇਮਾਲ ਕੀਤੇ ਗਏ ਠੰਢੇ ਟੀ-ਬੈਗ ਦਾ ਇਸਤੇਮਾਲ ਕਰ ਤੁਸੀਂ ਆਪਣੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ ਟੀ-ਬੈਗ ’ਚ ਮੌਜੂਦ ਤੱਤ ਅੱਖਾਂ ਦੇ ਆਲੇ-ਦੁਆਲੇ ਸੋਜ ਨੂੰ ਤੇ ਡਾਰਕਨੈੱਸ ਨੂੰ ਘੱਟ ਕਰਦਾ ਹੈ।
1 ਟਮਾਟਰ, 1 ਚਮਚ ਨਿੰਬੂ ਦਾ ਰਸ, ਚੁਟਕੀ ਕੇ ਵੇਸਣ ਤੇ ਹਲਦੀ ਲੈ ਕੇ ਪੇਸਟ ਤਿਆਰ ਕਰ ਲਓ ਹੁਣ ਇਸ ਪੇਸਟ ਨੂੰ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਲਗਾਓ ਤੇ 15 ਮਿੰਟ ਦੇ ਬਾਅਦ ਚਿਹਰਾ ਧੋ ਲਓ ਇਸ ਨੂੰ ਹਫ਼ਤੇ ’ਚ 3 ਵਾਰ ਲਗਾਓ 50 ਗ੍ਰਾਮ ਤੁਲਸੀ ਦੇ ਪੱਤੇ, 50 ਗ੍ਰਾਮ ਨਿੰਮ ਤੇ 50 ਗ੍ਰਾਮ ਪੁਦੀਨੇ ਨੂੰ ਪੀਸ ਕੇ ਤੇ ਉਸ ’ਚ ਥੋੜੀ ਜਿਹੀ ਹਲਦੀ ਤੇ ਗੁਲਾਬ ਜਲ ਮਿਲਾਓ ਹੁਣ ਇਸ ਪੇਸਟ ਨੂੰ ਡਾਰਕ ਸਰਕਲਾਂ ’ਤੇੇ ਲਗਾਓ।

Video Ad
Video Ad