
1 ਮਾਰਚ ਤੋਂ ਐਚ-ਬੀ ਵੀਜ਼ਾ ਲਈ ਅਰਜ਼ੀਆਂ ਲਏਗਾ ਅਮਰੀਕਾ
ਵਾਸ਼ਿੰਗਟਨ, 30 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਵਿੱਤੀ ਸਾਲ 2023-24 ਲਈ ਵੀਜ਼ਾ ਫਾਈÇਲੰਗ ਸੀਜ਼ਨ ਅਧਿਕਾਰਕ ਤੌਰ ’ਤੇ 1 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਅਮਰੀਕੀ ਇੰਮੀਗੇ੍ਰਸ਼ਨ ਏਜੰਸੀ ਹੁਨਰਮੰਦ ਵਿਦੇਸ਼ੀ ਵਰਕਰ ਵੀਜ਼ਾ ਸਵੀਕਾਰ ਕਰਨਾ ਸ਼ੁਰੂ ਕਰ ਦੇਵੇਗੀ। ਭਾਰਤੀ ਆਈਟੀ ਪੇਸ਼ੇਵਰਾਂ ਵਿੱਚ ਐਚ-1ਬੀ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਰਹਿੰਦੀ ਹੈ।
ਐਚ-1ਬੀ ਵੀਜ਼ਾ ਇੱਕ ਨੌਨ-ਇੰਮੀਗ੍ਰੈਂਟ ਵੀਜ਼ਾ ਐ, ਜੋ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮਾਹਰਤਾ ਦੀ ਲੋੜ ਵਾਲੇ ਵਿਸ਼ੇਸ਼ ਕਾਰੋਬਾਰਾਂ ’ਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆ ਨੂੰ ਇਸੇ ਤਹਿਤ ਨਿਯੁਕਤ ਕਰਦੀਆਂ ਨੇ।