Home ਇੰਮੀਗ੍ਰੇਸ਼ਨ ਇਟਲੀ ’ਚ ਵੱਸਦੇ ਭਾਰਤੀਆਂ ਲਈ ਖੁਸ਼ਖਬਰੀ

ਇਟਲੀ ’ਚ ਵੱਸਦੇ ਭਾਰਤੀਆਂ ਲਈ ਖੁਸ਼ਖਬਰੀ

0
ਇਟਲੀ ’ਚ ਵੱਸਦੇ ਭਾਰਤੀਆਂ ਲਈ ਖੁਸ਼ਖਬਰੀ

1 ਫਰਵਰੀ ਤੋਂ ਸ਼ੁਰੂ ਹੋਵੇਗੀ ਦਿੱਲੀ ਤੋਂ ਮਿਲਾਨ ਲਈ ਸਿੱਧੀ ਫਲਾਈਟ

ਰੋਮ, 22 ਜਨਵਰੀ (ਗੁਰਸ਼ਰਨ ਸਿੰਘ ਸੋਨੀ) : ਇਟਲੀ ਵਿੱਚ ਵੱਡੀ ਗਿਣਤੀ ’ਚ ਭਾਰਤੀ, ਖਾਸ ਤੌਰ ’ਤੇ ਪੰਜਾਬੀ ਵਸੇ ਹੋਏ ਨੇ। ਹੁਣ ਇਸ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ, ਕਿਉਂਕਿ ਭਾਰਤ ਦੀ ਸਿਰਮੌਰ ਹਵਾਈ ਕੰਪਨੀ ਏਅਰ ਇੰਡੀਆ 1 ਫਰਵਰੀ ਤੋਂ ਦਿੱਲੀ ਤੋਂ ਮਿਲਾਨ ਲਈ ਸਿੱਧੀ ਹਵਾਈ ਉਡਾਣ ਦੀ ਸੇਵਾ ਸ਼ੁਰੂ ਕਰੇਗੀ।
ਇਸ ਸਬੰਧੀ ਭਾਰਤੀ ਦੂਤਾਵਾਸ ਰੋਮ ਅਤੇ ਮਿਲਾਨ ਵਲੋਂ ਸੋਸ਼ਲ ਮੀਡੀਆ ’ਤੇ ਆਪਣੇ ਪੇਜਾਂ ਦੁਆਰਾ ਜਾਣਕਾਰੀ ਸਾਂਝੀ ਕਰਦਿਆਂ ਇਟਲੀ ਵਿੱਚ ਰਹਿਣ ਵਸੇਰਾ ਕਰ ਰਹੇ ਭਾਰਤੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਸਿੱਧੀ ਫਲਾਈਟ ਹਫਤੇ ਵਿੱਚ 4 ਦਿਨ ਆਪਣੀ ਯਾਤਰੀਆਂ ਨੂੰ ਸੇਵਾ ਦੇਵੇਗੀ। ਇਹ ਉਡਾਣ ਐਤਵਾਰ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦਿੱਲੀ ਤੋਂ ਦੁਪਹਿਰ 2:45 ਵਜੇ (ਭਾਰਤ ਦੇ ਸਮੇ ਅਨੁਸਾਰ) ਉਡਾਣ ਭਰੇਗੀ ਅਤੇ ਇਟਲੀ ਦੇ ਸਮੇਂ ਅਨੁਸਾਰ ਸ਼ਾਮ 6 :30 ਵਜੇ ਪਹੁੰਚਿਆ ਕਰੇਗੀ। ਇਹ ਫਲਾਈਟ ਮਿਲਾਨ ਤੋਂ ਦਿੱਲੀ ਲਈ ਉਸੇ ਦਿਨ ਸ਼ਾਮ 8 ਵਜੇ ਵਾਪਸ ਉਡਾਣ ਭਰਿਆ ਕਰੇਗੀ।