ਹਾਈ-ਸਪੀਡ ਇੰਟਰਨੈੱਟ ਲਈ ਵਾਧੂ ਨਿਵੇਸ਼ ਕਰੇਗੀ ਕੈਨੇਡਾ ਸਰਕਾਰ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ

Video Ad

ਨਿਊ ਬਰੰਸਵਿਕ, 9 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ ਹਾਈ-ਸਪੀਡ ਇੰਟਰਨੈੱਟ ਲਿਆਉਣ ਦੇ ਉਦੇਸ਼ ਨਾਲ 500 ਮਿਲੀਅਨ ਡਾਲਰ ਦਾ ਵਾਧੂ ਨਿਵੇਸ਼ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਊ ਬਰੰਜ਼ਵਿਕ ਵਿਖੇ ਇਸ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿਊ ਬਰੰਜ਼ਵਿਕ ਵਿਖੇ ਇੱਕ ਨਿਊਜ਼ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਵੱਲੋਂ ਦੇਸ਼ ਭਰ ਦੇ ਹੋਰ ਕੈਨੇਡੀਅਨਾਂ ਤੱਕ ਹਾਈ-ਸਪੀਡ ਇੰਟਰਨੈਟ ਲਿਆਉਣ ਦੇ ਉਦੇਸ਼ ਨਾਲ 500 ਮਿਲੀਅਨ ਡਾਲਰ ਦਾ ਵਾਧੂ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨਾਲ ਲਗਭਗ 60 ਹਜ਼ਾਰ ਘਰਾਂ ਨੂੰ ਹਾਈ-ਸਪੀਡ ਇੰਟਰਨੈਟ ਦੀ ਵਰਤੋਂ ਕਰਨ ਵਿੱਚ ਮਦਦ ਮਿਲੇਗੀ।

Video Ad