Home ਮੰਨੋਰੰਜਨ ਗਾਇਕ ਭੱਟੀ ਲਵਲੀ ਦੀ ਅਵਾਜ ’ਚ ਰਿਕਾਰਡ ਗੀਤ ‘ਮਾਂ ਮੇਰੀ’ ਤੋਂ ਖੂਬ ਆਸਾਂ ਤੇ ਉਮੀਦਾਂ

ਗਾਇਕ ਭੱਟੀ ਲਵਲੀ ਦੀ ਅਵਾਜ ’ਚ ਰਿਕਾਰਡ ਗੀਤ ‘ਮਾਂ ਮੇਰੀ’ ਤੋਂ ਖੂਬ ਆਸਾਂ ਤੇ ਉਮੀਦਾਂ

0
ਗਾਇਕ ਭੱਟੀ ਲਵਲੀ ਦੀ ਅਵਾਜ ’ਚ ਰਿਕਾਰਡ ਗੀਤ ‘ਮਾਂ ਮੇਰੀ’ ਤੋਂ ਖੂਬ ਆਸਾਂ ਤੇ ਉਮੀਦਾਂ

ਚੰਡੀਗੜ, 17 ਜਨਵਰੀ (ਪ੍ਰੀਤਮ ਲੁਧਿਆਣਵੀ) : ਪੰਜਾਬੀ ਗਾਇਕ ਭੱਟੀ ਲਵਲੀ ਨੇ ਪ੍ਰਸਿੱਧ ਗੀਤਕਾਰ ਰਾਜੂ ਨਾਹਰ ਦੇ ਕਲਮਬੱਧ ਕੀਤੇ ਹੋਏ ਬਹੁਤ ਹੀ ਪਿਆਰੇ ਬੋਲ, ‘ਕਿਹੜੀ ਗੱਲੋਂ ਫਿਰਾਂ ਭਗਵਾਨ ਹੋਰ ਲੱਭਦਾ ਮੇਰੇ ਘਰ ਮਾਂ ਮੇਰੀ ਰੂਪ ਸੱਚੇ ਰੱਬ ਦਾ’, ਰਿਕਾਰਡ ਕੀਤੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਪ੍ਰਜੈਕਟ ਨੂੰ ਸੰਗੀਤ, ਸੰਗੀਤਕਾਰ ਸੋਨੀ ਸੋਹਲ ਵੱਲੋਂ ਦਿੱਤਾ ਗਿਆ ਹੈ ਤੇ ਵੀਡੀਓ ਚਿੰਕਾਰਾ ਰਿਕਾਰਡਜ ਵੱਲੋਂ ਬਣਾਈ ਗਈ ਹੈ। ਪੇਸ਼ਕਸ਼ ਜਸਪਾਲ ਭੱਟੀ ਦੀ ਹੈ ਜਦਕਿ ਪ੍ਰਡਿਊਸਰ ਅਮਨ ਭੱਟੀ ਵੱਲੋਂ ਇਸ ਨੂੰ ਪ੍ਰਡਿਊਸ ਕੀਤਾ ਗਿਆ ਹੈ। ਉਮੀਦ ਹੈ ਕਿ ਸਮੁੱਚੀ ਟੀਮ ਦਾ ਕੀਤਾ ਗਿਆ ਇਹ ਉਪਰਾਲਾ ਗੀਤ-ਸੰਗੀਤ ਪ੍ਰੇਮੀਆਂ ਨੂੰ ਖੂਬ ਪਸੰਦ ਆਵੇਗਾ ਤੇ ਉਹ ਇਸਨੂੰ ਹੱਥਾਂ ਉਤੇ ਬੋਚਣਗੇ।