ਅਮਰੀਕਾ ਵਾਸੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਗੈਸ ਅਤੇ ਡੀਜ਼ਲ ’ਤੇ ਟੈਕਸ ਮੁਆਫ਼ ਕਰ ਰਹੀ ਹੈ ਬਾਇਡਨ ਸਰਕਾਰ

Video Ad

ਵਾਸ਼ਿੰਗਟਨ, 23 ਜੂਨ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਦੇ ਸਤਾਏ ਅਮਰੀਕਾ ਵਾਸੀਆਂ ਨੂੰ ਬਾਇਡਨ ਸਰਕਾਰ ਵੱਡੀ ਰਾਹਤ ਦੇਣ ’ਤੇ ਵਿਚਾਰ ਕਰ ਰਹੀ ਹੈ। ਜੀ ਹਾਂ, ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਪੇਸ਼ ਤਜਵੀਜ਼ ਮੁਤਾਬਕ ਗੈਸੋਲੀਨ ਅਤੇ ਡੀਜ਼ਲ ’ਤੇ ਲੱਗਣ ਵਾਲਾ ਟੈਕਸ ਮੁਆਫ਼ ਕੀਤਾ ਜਾ ਸਕਦਾ ਹੈ ਜਾਂ ਸਬਸਿਡੀ ਦਿਤੀ ਜਾ ਸਕਦੀ ਹੈ।
ਦੁਨੀਆਂ ਦੇ ਸਭ ਤੋਂ ਵਿਕਸਤ ਜੀ-7 ਮੁਲਕਾਂ ਵਿਚੋਂ ਇਹ ਕਦਮ ਉਠਾਉਣ ਵਾਲਾ ਅਮਰੀਕਾ ਪਹਿਲਾ ਦੇਸ਼ ਹੋਵੇਗਾ।
ਹਾਲਾਂਕਿ ਯੂ.ਕੇ. ਵਿਚ ਮਹਿੰਗਾਈ ਦਰ 9 ਫ਼ੀ ਸਦੀ ਤੋਂ ਟੱਪ ਚੁੱਕੀ ਹੈ ਅਤੇ ਉਥੋਂ ਦੀ ਸਰਕਾਰ ਵੱਲੋਂ ਗੈਸ ਅਤੇ ਡੀਜ਼ਲ ’ਤੇ ਟੈਕਸਾਂ ਵਿਚ ਰਾਹਤ ਦਿਤੀ ਗਈ ਹੈ ਪਰ ਟੈਕਸ ਮੁਕੰਮਲ ਤੌਰ ’ਤੇ ਖ਼ਤਮ ਨਹੀਂ ਕੀਤਾ ਗਿਆ।

Video Ad