
ਚੰਡੀਗੜ, 26 ਜਨਵਰੀ (ਪ੍ਰੀਤਮ ਲੁਧਿਆਣਵੀ) : ਗੀਤਕਾਰ ਤੇ ਗਾਇਕ ਭਿੰਦਰ ਰਾਜ ਵੱਲੋਂ ਨਵਾਂ ਕਰਾਂਤੀਕਾਰੀ ਗੀਤ ‘ਗੁਰੂ ਦੇ ਸ਼ੇਰ ਬਹਾਦੁਰ’ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਰਿਕਾਰਡ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਦਾ ਮਿਊਜਿਕ, ਵੀ ਸਟਾਰ ਵਲੋਂ ਤੇ ਵੀਡੀਓ ਸੋਨੀ ਸੋਹਲ ਵਲੋਂ ਕੀਤਾ ਗਿਆ ਹੈ। ਸੋਹਲ ਫਿਲਮ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਵਿਚ ਵੀਰ ਪਾਲੀ ਬੱਲੋਮਾਜਰਾ ਤੇ ਮੰਨਾ ਲੱਧੇਵਾਲੀਆ ਦਾ ਸ਼ਪੈਸ਼ਲ ਧੰਨਵਾਦ ਕੀਤਾ ਗਿਆ ਹੈ। ਇਸ ਵਿਚ ਪਿਤਾ ਸ਼੍ਰੀ ਰਾਮ ਚੰਦ ਜੀ, ਲਵੀਤ ਪੰਡਿਤ ਹਰਮਨ ਭੁਰੋਵਾਲ, ਅਮਨ ਫਿਲੌਰ, ਪ੍ਰੇਮ ਰੁੜਕਾ, ਗੁਰਬਾਜ ਡੁਡਿਆਣਾ ਤੇ ਦੀਪੂ ਸਹਾਬਦੀ ਨੇ ਵਿਸ਼ੇਸ਼ ਭੁਮਿਕਾ
ਨਿਭਾਈ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਣ ਦੀਆਂ ਆਸਾਂ-ਉਮੀਦਾਂ ਤੇ ਸੰਭਾਵਨਾਵਾਂ ਹਨ।