
ਸਿਧਾਰਥ ਆਨੰਦ ਨੇ ਦੱਸੇ ’ਪਠਾਨ’ ਨੂੰ ਹਿੱਟ ਬਣਾਉਣ ਵਾਲੇ ਫੈਕਟਸ
ਐਨ ਮੌਕੇ ਉੱਪਰ ਕੀਤਾ ਫ਼ਿਲਮ ਦੇ ਕਿਰਦਾਰਾਂ ’ਚ ਬਦਲਾਅ
ਮੁੰਬਈ, 8 ਫਰਵਰੀ (ਸ਼ੇਖਰ ਰਾਏ) : ਬਾਲੀਵੁੱਡ ਫਿਲਮ ’ਪਠਾਨ’ ਨੇ ਕਮਾਈ ਦੇ ਮਾਮਲੇ ਵਿਚ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਹਿੰਦੀ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਫਿਲਮ ਪਠਾਨ ਵਿਚ ਕੁੱਝ ਅਜਿਹੇ ਬਦਲਆ ਕੀਤੇ ਗਏ ਸੀ ਜਿਸ ਕਾਰਨ ਅੱਜ ਇਹ ਫਿਲਮ ਸਫ਼ਲ ਹੋ ਪਾਈ ਹੈ ਜੇ ਉਹ ਬਦਲਾਅ ਨਾ ਕੀਤੇ ਜਾਂਦੇ ਤਾਂ ਪਠਾਨ ਵੀ ਸ਼ਾਹਰੁਖ ਦੀਆਂ ਬਾਕੀ ਫਿਲਮਾਂ ਦੀ ਤਰਾਂ ਵੱਡੀ ਫਲਾਪ ਸਾਬਿਤ ਹੋ ਸਕਦੀ ਸੀ।
ਬਾਲੀਵੁੱਡ ਫਿਲਮ ’ਪਠਾਨ’ ਹੁਣ ਤੱਕ ਦੀਆਂ ਬਾਲੀਵੁੱਡ ਫਿਲਮਾਂ ਜਾਂ ਕਹੋ ਹਿੰਦੀ ਫਿਲਮਾਂ ਵਿਚੋਂ ਸਭ ਤੋਂ ਵੱਧ ਸਫ਼ਲ ਫਿਲਮ ਸਾਬਿਤ ਹੋਈ ਹੈ। ਜਿਸਨੂੰ ਹੁਣ ਆਲ ਟਾਇਮ ਬਲਾਕਬੱਸਟਰ ਫਿਲਮ ਕਿਹਾ ਜਾ ਰਿਹਾ ਹੈ। ਫਿਲਮ ਦੇ ਕਈ ਐਸੇ ਪਹਿਲੂ ਹਨ ਜਿਹਨਾਂ ਕਾਰਨ ਇਹ ਫਿਲਮ ਆਲ ਟਾਇਮ ਬਲਾਕਬੱਸਟਰ ਫਿਲਮ ਬਨਣ ਵਿਚ ਕਾਮਿਆਬ ਹੋਈ ਹੈ। ਹੁਣ ਤੱਕ ਦੀਆਂ ਜਿੰਨੀਆਂ ਵੀ ਬਾਲੀਵੁੱਡ ਫਿਲਮਾਂ ਬਲਾਕਬੱਸਟਰ ਰਹੀਆਂ ਹਨ ਅਗਰ ਤੁਸੀਂ ਉਹਨਾਂ ਵੱਲ ਗੌਰ ਕਰੋਗੇ ਤਾਂ ਪਤਾ ਚੱਲਦਾ ਹੈ ਕਿ ਜੋ ਫਿਲਮਾਂ ਦਰਸ਼ਕਾਂ ਨੂੰ ਭਾਵਨਾਤਮ ਤੌਰ ਉੱਪਰ ਆਪਣੇ ਨਾਲ ਜੌੜਨ ਵਿਚ ਕਾਮਿਆਬ ਰਹੀਆਂ ਉਹੀ ਫਿਲਮਾਂ ਬਲਾਕਬੱਸਟਰ ਬਣ ਪਾਈਆਂ ਹਨ। ਇਥੇ ਭਾਵਨਾਤਮਕ ਤੋਂ ਭਾਵ ਇਮੋਸ਼ਨਲ ਨਹੀਂ ਹੈ ਸਿਰਫ਼ ਇਮੋਸ਼ਨ ਜਾਂ ਫਿਲਿੰਗ ਹੈ। ਹਾਲਾਂਕਿ ਇਹ ਕੋਸ਼ੀਸ਼ ਆਮਿਰ ਖਾਨ ਵੱਲੋਂ ’ਲਾਲ ਸਿੰਘ ਚੱਢਾ’ ਵਿਚ ਵੀ ਕੀਤੀ ਗਈ ਸੀ ਪਰ ਅਫ਼ਸੋਸ ਇਸ ਵਿਚ ਉਹ ਕਾਮਿਆਬ ਨਹੀਂ ਹੋ ਪਾਏ3 ਪਰ ਪਠਾਨ ਫਿਲਮ ਇਹ ਕਰਨ ਵਿਚ ਕਾਮਿਆਬ ਰਹੀ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ।