ਹਰਭਜਨ ਮਾਨ ਨੇ ਗਾਇਕ ਦੇ ਸਫ਼ਰ ਦੇ ਪੂਰੇ ਕੀਤੇ 30 ਸਾਲ

ਪ੍ਰਸ਼ੰਸਕਾਂ ਦੇ ਨਾਮ ਲਿਖਿਆ ਇਕ ਭਾਵੁਕ ਪੋਸਟ

Video Ad

ਜਲਦੀ ਰਿਲੀਜ਼ ਹੋਵੇਗੀ ਅਗਲੀ ਮਿਊਜ਼ਿਕ ਐਲਬਮ

ਚੰਡੀਗੜ੍ਹ, 9 ਨਵੰਬਰ (ਸ਼ੇਖਰ ਰਾਏ) : ਪੰਜਾਬੀ ਫ਼ਿਲਮ ਤੇ ਸੰਗੀਤ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਹਰਭਜਨ ਮਾਨ ਨੇ ਇਕ ਸਾਫ਼ ਸੁਥਰੀ ਤੇ ਸੱਭਿਆਚਾਰਕ ਗਾਇਕੀ ਦੇ ਨਾਲ ਇੰਡਸਟਰੀ ਵਿੱਚ ਆਪਣਾ 30 ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਹੈ ਇਸ ਮੌਕੇ ਉੱਪਰ ਆਪਣੀ ਖੂਸ਼ੀ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਹਰਭਜਨ ਮਾਨ ਨੇ ਆਪਣੇ ਚਾਹੁਣ ਵਾਲਿਆਂ ਦੇ ਨਾਮ ਇਕ ਸੰਦੇ ਵੀ ਲਿਖਿਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ ’ਚ 30 ਸਾਲ ਪੂਰੇ ਕਰਨ ਮੌਕੇ ਭਾਵੁਕ ਹੁੰਦਿਆਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨੋਸਟ ਸਾਂਝਾ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਫ਼ੈਨਜ਼ ਨੂੰ ਲਗਾਤਾਰ 30 ਸਾਲ ਉਨ੍ਹਾਂ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ।

Video Ad