ਸਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੜ ਪ੍ਰਧਾਨ ਬਣੇ ਹਰਦੀਪ ਸਿੰਘ ਨਿੱਝਰ

ਭਾਰਤੀ ਏਜੰਸੀ ਵੱਲੋਂ ਨਿੱਝਰ ’ਤੇ ਰੱਖਿਆ ਗਿਐ 10 ਲੱਖ ਦਾ ਇਨਾਮ

Video Ad

ਕਿਤੇ ਫੁੱਲ ਕਿਤੇ ਕੰਢੇ… !

ਸਰੀ, 5 ਅਕਤੂਬਰ (ਤਰਨਜੀਤ ਕੌਰ ਘੁੰਮਣ) : ਖਾਲਿਸਤਾਨ ਦਾ ਸਮਰਥਕ ਹਰਦੀਪ ਸਿੰਘ ਨਿੱਝਰ ਜਿੱਥੇ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਲੋੜੀਂਦਾ ਐ ਤੇ ਭਾਰਤੀ ਏਜੰਸੀਆਂ ਨੇ ਉਸ ’ਤੇ 10 ਲੱਖ ਦਾ ਇਨਾਮ ਰੱਖਿਆ ਹੋਇਆ ਹੈ, ਉੱਥੇ ਸਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ। ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਵਜੋਂ ਉਸ ਦੀ ਸਰਬਸੰਮਤੀ ਨਾਲ ਚੋਣ ਹੋਈ।

ਦੱਸ ਦਈਏ ਕਿ ਨਿੱਝਰ ਦਾ ਸਬੰਧ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਹੈ, ਜੋ ਕਿ ਭਾਰਤ ਵਿੱਚ ਬੈਨ ਹੈ। ਇਹ ਦੂਜੀ ਵਾਰ ਹੋਇਆ, ਜਦੋਂ ਨਿੱਝਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਦੱਸ ਦੇਈਏ ਕਿ ਇਸ ਗੁਰੂ ਘਰ ਵਿੱਚ ਸਰੀ ਡੈਲਟਾ ਤਟ ਬੀਸੀ ਦੇ ਵਾਈਟ ਰੌਕ ਤੋਂ ਸਿੱਖ ਸੰਗਤ ਨਤਮਸਤਕ ਹੋਣ ਲਈ ਪੁੱਜਦੀ ਹੈ।

Video Ad