ਹੈਲਥ ਕੈਨੇਡਾ ਵੱਲੋਂ 6 ਮਹੀਨੇ ਦੇ ਬੱਚਿਆਂ ਲਈ ਫ਼ਾਈਜ਼ਰ ਦੀ ਵੈਕਸੀਨ ਨੂੰ ਪ੍ਰਵਾਨਗੀ

ਔਟਵਾ, 10 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਹੈਲਥ ਕੈਨੇਡਾ ਵੱਲੋਂ ਛੇ ਮਹੀਨੇ ਤੋਂ ਚਾਰ ਸਾਲ ਤੱਕ ਦੇ ਬੱਚਿਆਂ ਲਈ ਫ਼ਾਈਜ਼ਰ ਦੇ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ। ਸਿਹਤ ਵਿਭਾਗ ਨੇ ਕਿਹਾ ਕਿ ਵੈਕਸੀਨ ਦੀ ਵਿਸਤਾਰਤ ਅਤੇ ਵਿਗਿਆਨਕ ਤਰੀਕੇ ਨਾਲ ਘੋਖ ਮਗਰੋਂ ਹਰੀ ਝੰਡੀ ਦਿਤੀ ਗਈ ਹੈ ਜਿਸ ਨਾਲ ਬੱਚਿਆਂ ਵਾਸਤੇ ਸਿਹਤ ਖ਼ਤਰੇ ਪੈਦਾ ਨਹੀਂ ਹੁੰਦੇ। ਇਸ ਉਮਰ ਵਰਗ ਲਈ ਹੈਲਥ ਕੈਨੇਡਾ ਵੱਲੋਂ ਦੂਜੀ ਵੈਕਸੀਨ ਨੂੰ ਪ੍ਰਵਾਨਗੀ ਦਿਤੀ ਗਈ ਹੈ। ਇਸ ਤੋਂ ਪਹਿਲਾਂ ਮੌਡਰਨਾ ਦੀ ਸਪਾਈਕਵੈਕਸ ਨੂੰ ਛੇ ਮਹੀਨੇ ਤੋਂ ਚਾਰ ਸਾਲ ਤੱਕ ਦੇ ਬੱਚਿਆਂ ਲਈ ਪ੍ਰਵਾਨਤ ਕੀਤਾ ਗਿਆ ਸੀ। ਹੈਲਥ ਕੈਨੇਡਾ ਲੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਤਿੰਨ ਖੁਰਾਕਾਂ ਵਾਲੀ ਵੈਕਸੀਨ ਹੋਵੇਗੀ ਅਤੇ ਪਹਿਲੀ ਖੁਰਾਕ ਤੋਂ ਦੂਜੀ ਖੁਰਾਕ ਦਰਮਿਆਨ ਤਿੰਨ ਹਫ਼ਤੇ ਦਾ ਵਕਫ਼ਾ ਰੱਖਿਆ ਜਾਵੇਗਾ ਜਦਕਿ ਦੂਜੀ ਤੋਂ ਤੀਜੀ ਖੁਰਾਕ ਦਰਮਿਆਨ ਅੱਠ ਹਫ਼ਤੇ ਦਾ ਵਕਫ਼ਾ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।

Video Ad
Video Ad