- ਦਸੰਬਰ 2023 ਤੱਕ ਆ ਸਕਦੀ ਐ 15 ਫੀਸਦੀ ਗਿਰਾਵਟ
- ਨਵੀਂ ਰਿਪੋਰਟ ’ਚ ਕੀਤੀ ਗਈ ਪੇਸ਼ੀਨਗੋਈ
ਔਟਵਾ, 12 ਜੂਨ (ਹਮਦਰਦ ਨਿਊਜ਼ ਸਰਵਿਸ) : ਮਹਿੰਗਾਈ ਨੂੰ ਨੱਥ ਪਾਉਣ ਲਈ ਬੈਂਕ ਆਫ਼ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਵਾਧਾ ਜਾਰੀ ਰੱਖਿਆ ਤਾਂ ਅਗਲੇ ਸਾਲ ਤੱਕ ਕੈਨੇਡਾ ’ਚ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਸਕਦੀ ਐ।

ਇੱਕ ਨਵੀਂ ਰਿਪੋਰਟ ਮੁਤਾਬਕ ਦਸੰਬਰ 2023 ਤੱਕ ਘਰਾਂ ਦੀਆਂ ਕੀਮਤਾਂ ਆਪਣੇ ਸਿਖਰਲੇ ਪੱਧਰ ਤੋਂ 15 ਫੀਸਦੀ ਤੱਕ ਘੱਟ ਹੋ ਸਕਦੀਆਂ ਨੇ।
ਕੈਨੇਡਾ ’ਚ ਦੋ ਸਾਲ ਬਾਅਦ 50 ਫੀਸਦੀ ਵਾਧੇ ਨਾਲ ਦੇਸ਼ ਵਿੱਚ ਇੱਕ ਘਰ ਦੀ ਔਸਤਨ ਕੀਮਤ ਫਰਵਰੀ 2022 ਵਿੱਚ 7 ਲੱਖ 90 ਹਜ਼ਾਰ ਡਾਲਰ ਤੋਂ ਵੱਧ ਹੋ ਗਈ, ਪਰ ਡੇਸ ਜਾਰਡਨਸ ਦੀ ਨਵੀਂ ਰਿਪੋਰਟ ਮੁਤਾਬਕ ਦਸੰਬਰ 2023 ਤੱਕ ਕੌਮੀ ਪੱਧਰ ’ਤੇ ਔਸਤਨ ਘਰਾਂ ਦੀਆਂ ਕੀਮਤਾਂ 6 ਲੱਖ 75 ਡਾਲਰ ਤੱਕ ਡਿੱਗ ਸਕਦੀਆਂ ਨੇ।
