Home ਸਿਹਤ ਲਿਵਰ ਨੂੰ ਤਾਕਤ ਦਿੰਦਾ ਹੈ ਸ਼ਹਿਦ

ਲਿਵਰ ਨੂੰ ਤਾਕਤ ਦਿੰਦਾ ਹੈ ਸ਼ਹਿਦ

0
ਲਿਵਰ ਨੂੰ ਤਾਕਤ ਦਿੰਦਾ ਹੈ ਸ਼ਹਿਦ

ਸ਼ਹਿਦ ਬਹੁਤ ਹੀ ਗੁਣਕਾਰੀ ਹੈ ਸ਼ਹਿਦ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਮਜ਼ੋਰ ਲਿਵਰ ਤੇ ਅੰਤੜੀਆਂ ਨੂੰ ਤਾਕਤ ਮਿਲਦੀ ਹੈ। ਪਿਆਜ਼ ਦਾ ਰਸ ਅਤੇ ਸ਼ਹਿਦ ਬਰਾਬਰ ਮਾਤਰਾ ’ਚ ਲੈ ਕੇ ਚੱਟਣ ਨਾਲ ਰੇਸ਼ਾ ਨਿਕਲ ਜਾਂਦਾ ਹੈ ਅਤੇ ਅੰਤੜੀਆਂ ’ਚ ਜੰਮੇ ਤੇਜ਼ਾਬੀ ਤੱਤਾਂ ਨੂੰ ਦੂਰ ਕਰਕੇ ਕੀੜੇ ਖਤਮ ਕਰਦਾ ਹੈ। ਇਸ ਨੂੰ ਪਾਣੀ ’ਚ ਘੋਲ ਕੇ ਐਨੀਮਾ ਲੈਣ ਨਾਲ ਫਾਇਦਾ ਹੁੰਦਾ ਹੈ। ਦਿਲ ਦੀ ਧਮਨੀ ਲਈ ਸ਼ਹਿਦ ਬੜਾ ਤਾਕਤ ਦੇਣ ਵਾਲਾ ਹੈ।ਇੱਕ ਗਲਾਸ ਦੁੱਧ ਬਿਨਾਂ ਚੀਨੀ ਪਾਏ ਸ਼ਹਿਦ ਘੋਲ ਕੇ ਰਾਤ ਨੂੰ ਪੀਣ ਨਾਲ ਪਤਲਾਪਨ ਦੂਰ ਹੋ ਕੇ ਸਰੀਰ ਸੁਡੌਲ, ਸਿਹਤਮੰਦ ਅਤੇ ਤਾਕਤਵਰ ਬਣਦਾ ਹੈ।
ਸੌਣ ਵੇਲੇ ਸ਼ਹਿਦ ’ਤੇ ਨਿੰਬੂ ਦਾ ਰਸ ਮਿਲਾ ਕੇ ਇਕ ਗਲਾਸ ਪਾਣੀ ਪੀਣ ਨਾਲ ਕਮਜ਼ੋਰ ਦਿਲ ਨੂੰ ਤਾਕਤ ਮਿਲਦੀ ਹੈ। ਵਧੇ ਹੋਏ ਬਲੱਡ ਪ੍ਰੈਸ਼ਰ ’ਚ ਸ਼ਹਿਦ ਦੀ ਵਰਤੋਂ ਲਸਣ ਨਾਲ ਕਰਨਾ ਫਾਇਦੇਮੰਦ ਹੁੰਦਾ ਹੈ। ਅਦਰਕ ਦਾ ਰਸ ਅਤੇ ਸ਼ਹਿਦ ਦੀ ਬਰਾਬਰ ਮਾਤਰਾ ’ਚ ਲੈ ਕੇ ਚੱਟਣ ਨਾਲ ਸਾਹ ਲੈਣ ’ਚ ਆ ਰਹੀ ਮੁਸ਼ਕਿਲ ਦੂਰ ਹੁੰਦੀ ਹੈ ਅਤੇ ਹਿਚਕੀਆਂ ਬੰਦ ਹੁੰਦੀਆਂ ਹਨ। ਸੰਤਰੇ ਦੇ ਛਿਲਕਿਆਂ ਦਾ ਚੂਰਣ ਬਣਾ ਕੇ ਅਤੇ ਦੋ ਚਮਚ ਸ਼ਹਿਦ ਲੈ ਕੇ ਉਸ ’ਚ ਫੈਂਟ ਕੇ ਬਟਨਾ ਤਿਆਰ ਕਰਕੇ ਚਮੜੀ ’ਤੇ ਮਲੋ। ਇਸ ਨਾਲ ਚਮੜੀ ਨਿਖਰ ਜਾਂਦੀ ਹੈ। ਪੇਟ ਦੇ ਛੋਟੇ ਮੋਟੇ ਜ਼ਖ਼ਮ ਅਤੇ ਸ਼ੁਰੂਆਤੀ ਸਥਿਤੀ ਦਾ ਅਲਸਰ ਸ਼ਹਿਦ ਨੂੰ ਦੁੱਧ ਨਾਲ ਲੈਣ ਨਾਲ ਠੀਕ ਹੋ ਜਾਂਦਾ ਹੈ। ਸੁੱਕੀ ਖਾਂਸੀ ’ਚ ਸ਼ਹਿਦ ’ਤੇ ਨਿੰਬੂ ਦਾ ਰਸ ਬਰਾਬਰ ਮਾਤਰਾ ’ਚ ਲੈਣ ਨਾਲ ਲਾਭ ਹੁੰਦਾ ਹੈ। ਸ਼ਹਿਦ ਨਾਲ ਮਾਸਪੇਸ਼ਿਆ ਮਜ਼ਬੂਤ ਹੁੰਦੀਆਂ ਹਨ।