ਹਾਂਗਕਾਂਗ ਦੀ ਨਵੀਂ ਵੀਜ਼ਾ ਯੋਜਨਾ ਦਾ ਭਾਰਤੀਆਂ ਨੂੰ ਹੋਵੇਗਾ ਵੱਡਾ ਲਾਭ

ਲੌਜਿਸਟਿਕ ਤੇ ਬੈਂਕਿੰਗ ਖੇਤਰ ਨਾਲ ਜੁੜੇ ਪੇਸ਼ੇਵਰ ਲੈਣਗੇ ਲਾਹਾ

Video Ad

ਵਿਕਟੋਰੀਆ, 31 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਹਾਂਗਕਾਂਗ ਨੇ ਹਾਲ ਹੀ ਵਿੱਚ ਇੱਕ ਨਵੀਂ ਵੀਜ਼ਾ ਯੋਜਨਾ ਦਾ ਐਲਾਨ ਕੀਤਾ ਐ, ਜਿਸ ਦਾ ਭਾਰਤੀਆਂ ਨੂੰ ਵੱਡਾ ਲਾਭ ਹੋਵੇਗਾ। ਖਾਸ ਤੌਰ ’ਤੇ ਉਨ੍ਹਾਂ ਭਾਰਤੀ ਪੇਸ਼ੇਵਰਾਂ ਨੂੰ ਲਾਭ ਮਿਲੇਗਾ, ਜਿਹੜੇ ਫਿਟਨੈਕ, ਲੌਜਿਸਟਿਕ ਅਤੇ ਬੈਂਕਿੰਗ ਖੇਤਰਾਂ ਨਾਲ ਜੁੜੇ ਹੋਏ ਨੇ।
ਦਰਅਸਲ, ਹਾਂਗਕਾਂਗ ਵਿੱਚ ਬਰੇਨ ਡਰੇਨ ਦੇਖਣ ਨੂੰ ਮਿਲ ਰਿਹਾ ਹੈ। ਬਰੇਨ-ਡਰੇਨ ਨੂੰ ਸਾਧਾਰਣ ਭਾਸ਼ਾ ਵਿੱਚ ਸਮਝੀਏ ਤਾਂ ਇਸ ਦਾ ਮਤਲਬ ਐ ਕਿ ਪੜ੍ਹੇ-ਲਿਖੇ ਹੁਨਰਮੰਦ ਲੋਕ ਦਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਚਲੇ ਜਾਣਾ। ਇਹੀ ਕਾਰਨ ਹੈ ਕਿ ਹੁਣ ਇਸ ਨਵੀਂ ਵੀਜ਼ਾ ਯੋਜਨਾ ਰਾਹੀਂ ਇਸ ਰੁਝਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸ਼ਹਿਰ ਦੇ ਇੰਟਰਨੈਸ਼ਨਲ ਫਾਈਨਾਂਸ ਸੈਂਟਰ ਦੇ ਤਬਕੇ ਨੂੰ ਬਚਾਇਆ ਜਾ ਸਕੇ। ਪਿਛਲੇ ਦੋ ਸਾਲਾਂ ’ਚ ਸ਼ਹਿਰ ਦੀ ਵਰਕਫੋਰਸ ਵਿੱਚ ਲਗਭਗ 1 ਲੱਖ 40 ਹਜ਼ਾਰ ਲੋਕਾਂ ਦੀ ਕਮੀ ਹੋਈ। ਚੀਫ਼ ਐਗਜ਼ੀਕਿਉਟਿਵ ਜੌਨ ਲੀ ਨੇ ਇਸ ਮਹੀਨੇ ‘ਟੌਪ ਟੈਲੇਂਟ ਪਾਸ ਸਕੀਮ’ ਦਾ ਐਲਾਨ ਕੀਤਾ, ਜਿਸ ਵਿੱਚ ਜ਼ਿਆਦਾ ਕਮਾਈ ਕਰਨ ਵਾਲਿਆਂ ਅਤੇ ਟੌਪ ਯੂਨੀਵਰਸਿਟੀ ਤੋਂ ਗਰੈਜੂਏਟਸ ਨੂੰ ਇਨਸੈਂਟਿਵ ਦਿੱਤਾ ਜਾਵੇਗਾ।

Video Ad